ਚੰਡੀਗੜ੍ਹ: ਨਰਸਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਕੋਲ ਇੰਗਲੈਂਡ ਜਾਣ ਦਾ ਸੁਨਹਿਰੀ ਮੌਕਾ ਹੈ। ਨਰਸਿੰਗ ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਨੈਸ਼ਨਲ ਹੈਲਥ ਸਰਵਿਸ (ਐਨਐਚਐਸ), ਇੰਗਲੈਂਡ ਹੁਣ ਭਾਰਤ ਵਿੱਚੋਂ ਨਰਸਾਂ ਦੀ ਭਰਤੀ ਕਰ ਰਿਹਾ ਹੈ। ਉੱਥੇ ਤਕਰੀਬਨ 40000 ਨਰਸਾਂ ਦੀ ਕਮੀ ਹੈ ਤੇ ਜੋ ਵਧ ਕੇ ਅਗਲੇ ਪੰਜ ਸਾਲਾਂ ਵਿਚ 70,000 ਹੋ ਸਕਦੀ ਹੈ।

ਆਈਐਨਐਸਸੀਓਐਲ (ਚੰਡੀਗੜ੍ਹ) ਨੇ ਹੈਲਥ ਐਜੂਕੇਸ਼ਨ ਇੰਗਲੈਂਡ ਦੇ ਨਾਲ ਕਰਾਰ ਕੀਤਾ ਹੈ। ਇਸ ਤਹਿਤ ਪੰਜਾਬ ਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ’ਚੋਂ ਨਰਸਾਂ ਨੂੰ ਸਿਖ਼ਲਾਈ ਦੇ ਕੇ ਐਨਐਚਐਸ ਟਰੱਸਟਾਂ ਤਹਿਤ ਇੰਗਲੈਂਡ ’ਚ ਨੌਕਰੀ ਲਈ ਭਰਤੀ ਕੀਤਾ ਜਾਵੇਗਾ।

ਆਈਐਨਐਸਸੀਓਐਲ ਨਰਸਾਂ ਨੂੰ ਇੰਗਲੈਂਡ ਦੀ ਲਾਇਸੈਂਸਿੰਗ ਪ੍ਰਕਿਰਿਆ ਲਈ ਤਿਆਰ ਕਰੇਗਾ। ਯੋਗ ਨਰਸਾਂ ਦੀ ਐਨਐਚਐਸ ਟਰੱਸਟ ਭਾਰਤ ’ਚ ਇੰਟਰਵਿਊ ਲਵੇਗਾ ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ।

Education Loan Information:

Calculate Education Loan EMI