ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਨੇ ਸਕੂਲੀ ਅਧਿਆਪਕਾਂ ਲਈ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਛੁੱਟੀ ਲੈਣ ਲਈ ਕਿਸੇ ਵੀ ਅਧਿਆਪਕ ਨੂੰ ਆਨਲਾਈਨ ਅਰਜ਼ੀ ਦੇਣੀ ਪਏਗੀ। ਹੁਣ ਲਿਖਤੀ ਅਰਜ਼ੀ ਮਨਜੂਰ ਨਹੀਂ ਕੀਤੀ ਜਾਵੇਗੀ।


ਇਸ ਤੋਂ ਪਹਿਲਾਂ ਅਧਿਆਪਕ ਲਿਖਤੀ ਅਰਜ਼ੀ ਦੇਕੇ ਵੀ ਛੁੱਟੀ ਲੈ ਲੈਂਦੇ ਸਨ ਪਰ ਹੁਣ ਤੋਂ ਲਿਖਤੀ ਅਰਜ਼ੀ ਮਨਜੂਰ ਨਹੀਂ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਡਾਇਰੈਕਟਰ ਜਨਰਲ ਸਕੂਲ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਡੀਪੀਆਈ ਸੈਕੰਡਰੀ, ਡੀਪੀਆਈ ਐਲੀਮੈਂਟਰੀ ਤੋਂ ਇਲਾਵਾ ਸਾਰੇ ਸਕੂਲਾਂ 'ਚ ਹਿਦਾਇਤ ਕੀਤੀ ਗਈ ਹੈ ਕਿ ਛੁੱਟੀ ਲਈ ਸਿਰਫ ਆਨਲਾਈਨ ਅਰਜ਼ੀਆਂ ਹੀ ਮਨਜੂਰ ਕੀਤੀਆਂ ਜਾਣ।

Education Loan Information:

Calculate Education Loan EMI