ਚੰਡੀਗੜ੍ਹ: ਪੰਜਾਬ ਸਰਕਾਰ ਨੇ ਤਨਖਾਹ ਕਟੌਤੀ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਹੋਰ ਸਖਤੀ ਵਰਤਣ ਦੀ ਤਿਆਰੀ ਕਰ ਲਈ ਹੈ। ਸਿੱਖਿਆ ਮੰਤਰੀ ਓਪੀ ਸੋਨੀ ਨੇ ਸਪਸ਼ਟ ਕੀਤਾ ਹੈ ਕਿ ਹੜਤਾਲ ਕਰ ਰਹੇ ਅਧਿਆਪਕਾਂ ਪ੍ਰਤੀ ਹੁਣ ਕੋਈ ਨਰਮੀ ਨਹੀਂ ਵਰਤੀ ਜਾਏਗੀ। ਉਨ੍ਹਾਂ ਨੇ ਅਧਿਆਪਕਾਂ ਨੂੰ ਮੁੜ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਧਰਨਿਆਂ ਤੋਂ ਨਹੀਂ ਹਟਣਗੇ ਤੇ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ਖਿਲਾਫ ਸਖਤ ਐਕਸ਼ਨ ਲੈਣਾ ਪਵੇਗਾ।

ਸੋਨੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਕੰਮ ਨਹੀਂ ਤਾਂ ਤਨਖਾਹ ਨਹੀਂ। ਮੰਨਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਧਿਆਪਕਾਂ ਪ੍ਰਤੀ ਕੋਈ ਨਰਮੀ ਨਾ ਵਰਤਣ ਲਈ ਰਾਜ਼ੀ ਕਰ ਲਿਆ ਹੈ। ਇਸ ਦੇ ਨਾਲ ਹੀ ਸਿੱਖਿਆ ਮਹਿਕਮੇ ਨੇ ਪਬਲਿਕ ਨੋਟਿਸ ਜਾਰੀ ਕਰਦਿਆਂ ਸੁਸਾਇਟੀਆਂ ਅੰਦਰ ਅਧਿਆਪਕਾਂ ਦੇ ਸਟੇਸ਼ਨ ਖੋਹਣੇ ਸ਼ੁਰੂ ਕਰ ਦਿੱਤੇ ਹਨ। ਇਹ ਸਟੇਸ਼ਨ ਉਨ੍ਹਾਂ ਅਧਿਆਪਕਾਂ ਨੂੰ ਦੇਣ ਦੀ ਤਿਆਰੀ ਹੈ ਜਿਹੜੇ ਸਰਕਾਰ ਦੀ ਸ਼ਰਤ ਮੰਨ ਕੇ ਘੱਟ ਤਨਖਾਹ ਨਾਲ ਰੈਗੂਲਰ ਹੋ ਰਹੇ ਹਨ।

ਸਰਕਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੋ ਸੁਸਾਇਟੀਆਂ ਵਾਲੇ ਅਧਿਆਪਕ ਵਿਭਾਗ ਵਿੱਚ ਰੈਗੂਲਰ ਹੋ ਰਹੇ ਰਹੇ ਹਨ, ਉਹ ਆਪਣੇ ਸਟੇਸ਼ਨ ਦੀ ਚੋਣ ਕਰ ਸਕਦੇ ਹਨ। ਅਧਿਆਪਕ ਆਪਣਾ ਸਿਟਿੰਗ ਸਟੇਸ਼ਨ ਲੈ ਸਕਦੇ ਹਨ ਤੇ ਜੇ ਕੋਈ ਹੋਰ ਸਟੇਸ਼ਨ ਲੈਣਾ ਚਾਹੁੰਦੇ ਹਨ ਤਾਂ ਉਹ ਵਿਭਾਗ ਦੇ ਸਕੂਲ ਵਿੱਚ ਕੰਮ ਕਰ ਰਹੇ ਸੁਸਾਇਟੀ ਦੇ ਅਧਿਆਪਕ ਦੀ ਥਾਂ ਦੀ ਵੀ ਚੋਣ ਕਰ ਸਕਦੇ ਹਨ। ਬਸ਼ਰਤੇ ਉਸ ਅਧਿਆਪਕ ਨੇ ਆਪਣੀ ਰੈਗੂਲਰ ਹੋਣ ਦੀ ਅਰਜ਼ੀ ਨਾ ਦਿੱਤੀ ਹੋਵੇ। ਇਸ ਸੂਰਤ ਵਿੱਚ ਵਿਭਾਗ ਵਿੱਚ ਰੈਗੂਲਰ ਹੋ ਰਹੇ ਅਧਿਆਪਕ ਨੂੰ ਪਹਿਲ ਦਿੱਤੀ ਜਾਵੇਗੀ।

ਸਟੇਸ਼ਨਾਂ ਦੀ ਸੂਚੀ ਵਿਭਾਗ ਦੀ ਵੈੱਬਸਾਈਟ 'ਤੇ ਪਾ ਦਿੱਤੀ ਗਈ ਹੈ। ਇਸ ਤਰ੍ਹਾਂ ਸਿੱਖਿਆ ਮਹਿਕਮਾ ਸੰਘਰਸ਼ ਕਰ ਅਧਿਆਪਕਾਂ ਨੂੰ ਸਬਕ ਸਿਖਾਉਣ ਵਾਲੇ ਰਾਹ ਤੁਰ ਪਿਆ ਹੈ। ਚਰਚਾ ਹੈ ਕਿ ਅਧਿਆਪਕਾਂ ਨੂੰ ਸਿੱਧੇ ਕਰਨ ਦੀ ਜ਼ਿੰਮੇਵਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੌਂਪੀ ਗਈ ਹੈ। ਕ੍ਰਿਸ਼ਨ ਕੁਮਾਰ ਪਹਿਲਾਂ ਹੀ ਸਖਤੀ ਨੂੰ ਤਰਜੀਹ ਦੇਣ ਦੇ ਹੱਕ ਵਿੱਚ ਹਨ।


Education Loan Information:

Calculate Education Loan EMI