ਗੁਰਦਾਸਪੁਰ: ਸੂਬੇ ਦੀ ਬਿਹਤਰੀ ਲਈ ਪੰਜਾਬ ਦੀ ਮਾਨ ਸਰਕਾਰ ਵੱਲੋਂ ਲਗਾਤਾਰ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਜ਼ਿਲ੍ਹਾ ਭਰ ਦੇ ਸਰਕਾਰੀ ਸਕੂਲਾਂ ਨੂੰ ਇੱਕ ਅਜਬ ਫ਼ਰਮਾਨ ਜਾਰੀ ਕੀਤਾ ਗਿਆ ਹੈ। ਪੱਤਰ ਜਾਰੀ ਕਰਕੇ ਇਹ ਆਦੇਸ਼ ਦਿੱਤੇ ਗਏ ਹਨ ਕਿ ਸਰਕਾਰੀ ਸਕੂਲਾਂ ਦੇ ਸਟਾਫ ਜਮਾਤਾਂ ਵਿੱਚ ਫੋਨ ਬੰਦ ਰੱਖਣ ਜਾਂ ਫਿਰ ਆਪਣੇ ਫੋਨ ਸਕੂਲ ਮੁਖੀ ਨੂੰ ਜਮ੍ਹਾ ਕਰਵਾਉਣ।



ਸਰਕਾਰੀ ਸਕੂਲਾਂ ਦੇ ਟੀਚਰ ਚਾਹੇ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ ਪਰ ਉਨ੍ਹਾਂ ਦਾ ਇਹ ਵੀ ਪੱਖ ਹੈ ਕਿ ਪਹਿਲਾਂ ਵੀ ਉਹ ਆਪਣੇ ਫੋਨ ਦੀ ਵਰਤੋਂ ਨਿੱਜੀ ਕੰਮ ਲਈ ਸਕੂਲ ਦੀ ਕਲਾਸ ਟਾਈਮ 'ਚ ਨਹੀਂ ਕਰਦੇ ਬਲਕਿ ਉਨ੍ਹਾਂ ਵੱਲੋਂ ਫੋਨ ਦੀ ਵਰਤੋਂ ਜੇਕਰ ਕੀਤੀ ਵੀ ਜਾਂਦੀ ਹੈ ਤਾਂ ਉਹ ਸਿੱਖਿਆ ਵਿਭਾਗ ਦੇ ਕੰਮਾਂ ਨਾਲ ਜੁੜੀ ਹੁੰਦੀ ਹੈ। ਚਾਹੇ ਉਹ ਉੱਚ ਅਧਿਕਾਰੀਆਂ ਵੱਲੋਂ ਬਣਾਏ ਵਟਸਐਪ ਗਰੁੱਪ ਰਾਹੀਂ ਆਉਣ ਵਾਲੇ ਸੰਦੇਸ਼ਾਂ ਦੇ ਜਵਾਬ ਦੇਣੇ ਜਾਂ ਫਿਰ ਕੋਈ ਮੇਲ ਕਰਨਾ ਪਰ ਹੁਣ ਇਨ੍ਹਾਂ ਆਦੇਸ਼ਾਂ ਦੇ ਚੱਲਦੇ ਉਹ ਸਵੇਰੇ ਹੀ ਆਪਣੇ ਫੋਨ ਬੰਦ ਕਰ ਮੁਖੀ ਦੇ ਦਫਤਰ 'ਚ ਜਮਾਂ ਕਰਵਾ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਕੁਝ ਦਿੱਕਤਾਂ ਵੀ ਹਨ।
 
ਜਿੱਥੇ ਵਿਭਾਗੀ ਕੰਮ ਫੋਨ ਰਾਹੀਂ ਕਰਨ 'ਚ ਦਿੱਕਤ ਹੈ, ਉਥੇ ਹੀ ਬੱਚਿਆਂ ਨੂੰ ਜੋ ਹੋਮ ਵਰਕ ਆਦਿ ਦੇਣ ਸਬੰਧੀ ਵੀ ਕੁਝ ਮੁਸ਼ਕਲ ਜਰੂਰ ਹੈ। ਉਥੇ ਹੀ ਬਟਾਲਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਇਹ ਆਦੇਸ਼ ਕਰੀਬ 10 ਦਿਨ ਪਹਿਲਾ ਮਿਲ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਉਸੇ ਦਿਨ ਤੋਂ ਇਸ ਨੂੰ ਲਾਗੂ ਕਰ ਦਿੱਤਾ ਹੈ।


ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਾਹਰ ਕੱਢਣਾ ਜ਼ਰੂਰੀ, ਇਮਾਨਦਾਰ ਸਰਕਾਰ ਨਸ਼ੇ ਦੇ ਸੌਦਾਗਰਾਂ ਨੂੰ ਨਹੀਂ ਬਖਸ਼ੇਗੀ: ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ


Education Loan Information:

Calculate Education Loan EMI