How to become translator: ਜੇ ਤੁਸੀਂ ਨਵੀਆਂ ਭਾਸ਼ਾਵਾਂ ਸਿੱਖਣ ਦੇ ਸ਼ੌਕੀਨ ਹੋ, ਤਾਂ ਤੁਸੀਂ Translator ਵਜੋਂ ਆਪਣਾ ਕਰੀਅਰ ਬਣਾ ਸਕਦੇ ਹੋ। ਇਹ ਉਹ Trained Professionals ਹੁੰਦੇ ਹਨ ਜੋ ਇੱਕ ਭਾਸ਼ਾ ਵਿੱਚ ਦਿੱਤੀ ਗਈ ਜਾਣਕਾਰੀ ਜਾਂ ਸੂਚਨਾਵਾਂ ਨੂੰ ਦੂਜੀ ਭਾਸ਼ਾ ਵਿੱਚ ਬਦਲਦੇ ਹਨ। ਇਸ ਤਬਦੀਲੀ ਦੌਰਾਨ ਸਮੱਗਰੀ ਦਾ ਮੁੱਖ ਤੱਤ ਨਹੀਂ ਬਦਲਦਾ। ਅੱਜ ਦੇ ਸਮੇਂ ਵਿੱਚ, ਇਸ ਕੈਰੀਅਰ ਆਪਸ਼ਨ ਦੀ ਬਹੁਤ ਮੰਗ ਹੈ। Globalization, ਦੇ ਇਸ ਦੌਰ ਵਿੱਚ Translators ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ। ਇਸ ਖੇਤਰ ਵਿੱਚ ਕਰੀਅਰ ਬਣਾਉਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਜੇ ਤੁਸੀਂ ਫੁੱਲ ਟਾਈਮ ਇੰਟਰਪ੍ਰੇਟਰ ਬਣਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਦੋ ਭਾਸ਼ਾਵਾਂ ਦਾ ਗਿਆ ਹੋਣਾ ਜ਼ਰੂਰੀ
Translator ਬਣਨ ਲਈ ਘੱਟੋ-ਘੱਟ ਦੋ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਵਿੱਚੋਂ ਘੱਟੋ-ਘੱਟ 55 ਫੀਸਦੀ ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਮਾਸਟਰ ਕੋਰਸ ਲਈ ਸਬੰਧਤ ਵਿਸ਼ੇ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਜਿਵੇਂ ਬੀਏ. ਅੰਗਰੇਜ਼ੀ, ਫਰੈਂਚ, ਸਪੈਨਿਸ਼, ਜਰਮਨ, ਬੰਗਾਲੀ ਜਾਂ ਹਿੰਦੀ।
ਕਿਹੜੀ ਪੜ੍ਹਾਈ ਹੈ ਜ਼ਰੂਰੀ
Translator ਬਣਨ ਲਈ ਉਮੀਦਵਾਰਾਂ ਨੂੰ ਉੱਤਰ ਦੱਸੇ ਗਏ ਵਿਸ਼ਿਆਂ ਵਿਚੋਂ ਇੱਕ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਮਾਸਟਰਸ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ TOEFL, IELTS ਆਦਿ ਭਾਸ਼ਾ ਦੀ ਮੁਹਾਰਤ ਦੀ ਪ੍ਰੀਖਿਆ ਪਾਸ ਕਰਨਾ ਵੀ ਲਾਹੇਵੰਦ ਹੈ। ਬੀਏ ਜਰਮਨ ਆਨਰਜ਼, ਜਾਪਾਨੀ ਆਨਰਜ਼, ਫਰੈਂਚ ਆਨਰਜ਼, ਅੰਗਰੇਜ਼ੀ ਜਾਂ ਹਿੰਦੀ ਵਿੱਚ ਡਿਗਰੀ ਲੈ ਸਕਦਾ ਹੈ।
ਇਸ ਤੋਂ ਇਲਾਵਾ ਐਮਏ ਇਨ Linguistics, French Honors, Russian Honors, German Honors, Italian Honors ਵਰਗੀਆਂ ਡਿਗਰੀਆਂ ਲੈ ਕੇ ਪੀਜੀ ਕਰਨ ਵਾਲੇ ਉਮੀਦਵਾਰਾਂ ਨੂੰ ਵੀ ਹੱਥੋਂ-ਹੱਥ ਲਿਆ ਜਾਂਦਾ ਹੈ। ਜ਼ਿਆਦਾਤਰ ਸੰਸਥਾਵਾਂ ਦਾਖਲੇ ਲਈ ਦਾਖਲਾ ਪ੍ਰੀਖਿਆ ਲੈਂਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI