ਨਵੀਂ ਦਿੱਲੀ: ਆਉਣ ਵਾਲੇ ਚਾਰ ਤੋਂ ਪੰਜ ਸਾਲਾਂ ਵਿੱਚ ਭਾਰਤੀ ਫ਼ੌਜ ਸਿਪਾਹੀਆਂ ਦੀ ਗਿਣਤੀ ਨੂੰ 1,50,000 ਤਕ ਘਟਾਉਣ ਜਾ ਰਹੀ ਹੈ। ਫ਼ੌਜ ਵਿੱਚ ਵਿਆਪਕ ਪੱਧਰ 'ਤੇ ਕਾਡਰ ਰਿਵੀਊ ਕੀਤਾ ਜਾ ਰਿਹਾ ਹੈ। ਇਸ ਕਦਮ ਨਾਲ ਫ਼ੌਜ ਨੂੰ ਭਵਿੱਖ ਦੀਆਂ ਜੰਗਾਂ ਲਈ ਤਿਆਰ ਕਰਨ ਦੀ ਤਜਵੀਜ਼ ਹੈ। ਇਸ ਸਮੇਂ ਭਾਰਤ ਕੋਲ ਤਕਰੀਬਨ 42 ਲੱਖ ਸੁਰੱਖਿਆ ਜਵਾਨ ਹਨ, ਜਿਨ੍ਹਾਂ ਵਿੱਚ ਹਰ ਰੈਂਕ ਦੇ ਜਵਾਨ ਤੇ ਅਫ਼ਸਰ ਸ਼ਾਲਮ ਹਨ। ਲੈਫ਼ਟੀਨੈਂਟ ਜਨਰਲ ਜੇ.ਐਸ. ਸੰਧੂ ਦੀ ਅਗਵਾਈ ਵਾਲੇ 11 ਮੈਂਬਰੀ ਪੈਨਲ ਇਹ ਸਮੀਖਿਆ ਕਰ ਰਿਹਾ ਹੈ। ਇਸ ਸਾਲ ਦੇ ਨਵੰਬਰ ਤਕ ਫ਼ੌਜ ਮੁਖੀ ਬਿਪਨ ਰਾਵਤ ਨੂੰ ਰਿਪੋਰਟ ਵੀ ਸੌਂਪਣੀ ਹੈ। ਸਬੰਧਤ ਅਧਿਕਾਰੀਆਂ ਮੁਤਾਬਕ ਆਉਂਦੇ ਦੋ ਸਾਲਾਂ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ 50,000 ਤੇ 2022-23 ਤਕ ਨਫ਼ਰੀ 1,00,000 ਤਕ ਘਟਾ ਦਿੱਤੀ ਜਾਵੇਗੀ। ਸਿਪਾਹੀਆਂ ਦੀਆਂ ਨੌਕਰੀਆਂ ਵਿੱਚ ਕਟੌਤੀ ਆਰਮੀ ਹੈੱਡਕੁਆਟਰਾਂ, ਰਸਦ ਇਕਾਈਆਂ, ਸੰਚਾਰ ਵਿਭਾਗ, ਮੁਰੰਮਤ ਦਾ ਕੰਮ ਦੇਖਣ ਵਾਲੇ ਵਿਭਾਗ ਤੇ ਹੋਰ ਪ੍ਰਸ਼ਾਸਨਿਕ ਤੇ ਸਹਾਇਕ ਖੇਤਰਾਂ ਵਿੱਚੋਂ ਕੀਤੀ ਜਾਵੇਗੀ। ਕਾਡਰ ਰਿਵੀਊ ਆਰਡਰ ਤਹਿਤ ਆਉਣ ਵਾਲੇ ਸਾਲਾਂ ਵਿੱਚ ਤਕਨਾਲੋਜੀ ਦਾ ਵੱਧ ਤੋਂ ਵੱਧ ਪਸਾਰ ਕੀਤਾ ਜਾਵੇਗਾ। ਅਗਸਤ 2017 ਵਿੱਚ ਸਰਕਾਰ ਨੇ 57,000 ਸਿਪਾਹੀਆਂ ਨੂੰ ਸੰਵੇਦਨਸ਼ੀਨ ਤੇ ਲੜਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਕਰ ਦਿੱਤਾ ਸੀ ਪਰ ਹੁਣ ਫ਼ੌਜ ਭਵਿੱਖ ਦੀਆਂ ਜ਼ਰੂਰਤਾਂ, ਅਫ਼ਸਰਾਂ ਦੇ ਯੂਨਿਟਾਂ ਵਿੱਚ ਅਫ਼ਸਰਾਂ ਦੀ ਘਾਟ, ਉਨ੍ਹਾਂ ਦੇ ਕਰੀਅਰ ਦਾ ਫੈਲਾਅ ਤੇ ਵਾਧਾ ਦੇ ਨਾਲ-ਨਾਲ ਅਫ਼ਸਰਾਂ ਦੇ ਉਤਸ਼ਾਹ ਤੇ ਜਜ਼ਬੇ ਨੂੰ ਉੱਚਾ ਚੁੱਕਣ 'ਤੇ ਵੀ ਧਿਆਨ ਦੇਵੇਗੀ।

Education Loan Information:

Calculate Education Loan EMI