ਚੰਡੀਗੜ੍ਹ: ਭਾਰਤ ਵਿੱਚ ਅਜੇ ਵੀ ਵਿਦਿਆਰਥੀਆਂ ਦਾ ਕਿਤੇ ਦੀ ਚੋਣ ਕਰਨ ਵਿੱਚ ਬੁਰਾ ਹਾਲ ਹੈ। ਤਾਜ਼ਾ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨੂੰ ਕਰੀਅਰ ਚੁਣਨ ਦੀ ਵਧੇਰੇ ਜਾਣਕਾਰੀ ਨਹੀਂ ਹੁੰਦੀ। ਉਹ ਸਿਰਫ ਸੱਤ ਕਰੀਅਰ ਬਦਲਾਂ ਬਾਰੇ ਹੀ ਜਾਣਦੇ ਹਨ।


ਆਨਲਾਈਨ ਕਰੀਅਰ ਕਾਊਂਸਲਿੰਗ ਮੰਚ ‘ਮਾਈਂਡਲਰ’ ਨੇ ਦੇਸ਼ ਦੇ 14 ਤੋਂ 21 ਸਾਲ ਦੇ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਹੈ। ਇਸ ਵਿੱਚ 10 ਹਜ਼ਾਰ ਤੋਂ ਵਧ ਭਾਰਤੀ ਵਿਦਿਆਰਥੀਆਂ ਤੋਂ ਇਸ ਸਬੰਧੀ ਸਵਾਲ ਪੁੱਛੇ ਗਏ। ਉਨ੍ਹਾਂ ਨੇ ਸਿਰਫ ਸੱਤ ਖੇਤਰਾਂ ਬਾਰੇ ਵਿੱਚ ਹੀ ਜਾਣਕਾਰੀ ਦਿੱਤੀ, ਜਿਸ ਵਿੱਚ ਉਹ ਕਰੀਅਰ ਬਣਾਉਣਾ ਚਾਹੁੰਦੇ ਹਨ।

ਸਰਵੇਖਣ ਤੋਂ ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਭਾਰਤੀ ਵਿਦਿਆਰਥੀ ਇਸ ਗੱਲ ਤੋਂ ਅਣਜਾਣ ਹਨ ਕਿ ਉਨ੍ਹਾਂ ਕੋਲ ਕਰੀਅਰ ਸਬੰਧੀ ਵਧੇਰੇ ਬਦਲ ਮੌਜੂਦ ਹਨ। ਸਰਵੇਖਣ ਅਨੁਸਾਰ 93 ਫੀਸਦੀ ਵਿਦਿਆਰਥੀਆਂ ਨੂੰ ਸਿਰਫ ਸੱਤ ਕਰੀਅਰ ਬਦਲਾਂ ਦੀ ਹੀ ਜਾਣਕਾਰੀ ਹੁੰਦੀ ਹੈ, ਜਿਨ੍ਹਾਂ ਵਿੱਚ, ਕਾਨੂੰਨ, ਇੰਜਨੀਅਰਿੰਗ, ਡਿਜ਼ਾਈਨ ਤੇ ਪ੍ਰਬੰਧਨ, ਮਾਰਕੀਟਿੰਗ, ਮੈਡੀਕਲ ਆਦਿ ਸ਼ਾਮਲ ਹਨ।

ਖੋਜਾਰਥੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਕੋਲ 40 ਖੇਤਰਾਂ ਵਿੱਚ 250 ਤੋਂ ਵਧ ਬਦਲ ਹਨ ਜਿਨ੍ਹਾਂ ਵਿੱਚ ਉਹ ਆਪਣਾ ਕਰੀਅਰ ਬਣਾ ਸਕਦੇ ਹਨ ਤੇ ਉਨ੍ਹਾਂ ਨੂੰ ਪੰਜ ਹਜ਼ਾਰ ਕਿਸਮ ਦੀਆਂ ਨੌਕਰੀਆਂ ਮਿਲ ਸਕਦੀਆਂ ਹਨ। ‘ਮਾਈਂਡਲਰ’ ਦੇ ਬਾਨੀ ਤੇ ਸੀਈਓ ਪ੍ਰਤੀਕ ਭਾਰਗਵ ਨੇ ਦੱਸਿਆ, ‘‘ਸਾਡੀ ਖੋਜ ਭਾਰਤ ਦੇ 10 ਹਜ਼ਾਰ ਵਿਦਿਆਰਥੀਆਂ ’ਤੇ ਆਧਾਰਤ ਹੈ।

Education Loan Information:

Calculate Education Loan EMI