ਮੋਗਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ' ਤਹਿਤ ਬਲਾਕ ਧਰਮਕੋਟ ਅਧੀਨ ਆਉਂਦੇ ਪਿੰਡ ਫ਼ਤਹਿਗੜ੍ਹ ਕੋਰੋਟਾਨਾ ਵਿੱਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਦਾ ਰੱਖਿਆ ਡਿਜ਼ੀਟਲ ਨੀਂਹ ਪੱਥਰ ਰੱਖਿਆ। ਮੋਦੀ ਨੇ ਬੀਤੇ ਕੱਲ੍ਹ ਸ੍ਰੀਨਗਰ ਤੋਂ ਵਿਕਾਸ ਕਾਰਜਾਂ ਦੇ ਡਿਜੀਟਲ ਨੀਂਹ ਪੱਥਰਾਂ ਅਤੇ ਹੋਰ ਐਲਾਨਾਂ ਵਿੱਚ ਮੋਗਾ ਦਾ ਇਹ ਕਾਲਜ ਵੀ ਸ਼ਾਮਲ ਸੀ। ਫ਼ਤਹਿਗੜ੍ਹ ਕੋਰੋਟਾਨਾ ਕਾਲਜ ਦੀ ਉਸਾਰੀ 12 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਕੀਤੀ ਜਾਵੇਗੀ।


ਕਾਲਜ ਲਈ ਪਿੰਡ ਵਾਲਿਆਂ ਨੇ 10.5 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ। ਇਹ ਕਾਲਜ ਵਿੱਦਿਆ ਪੱਖੋਂ ਪਿਛੜੇ ਮੋਗਾ ਜ਼ਿਲ੍ਹਾ ਦੇ ਵਿਦਿਆਰਥੀਆਂ ਦੀਆਂ ਉਚੇਰੀ ਸਿੱਖਿਆ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਮਾਡਲ ਡਿਗਰੀ ਕਾਲਜ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੰਟਰਪ੍ਰੀਨਿਊਰਸ਼ਿਪ, ਰੋਜ਼ਗਾਰਯੋਗਤਾ ਤੇ ਕਰੀਅਰ ਹੱਬ ਦਾ ਵੀ ਡਿਜ਼ੀਟਲ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਜੀਐਨਡੀਯੂ ਨੂੰ 100 ਕਰੋੜ ਤੇ ਪੰਜਾਬੀ ਯੂਨੀਵਰਸਿਟੀ ਨੂੰ 50 ਕਰੋੜ ਰੁਪਏ ਦੀ ਗ੍ਰਾਂਟ ਦੀ ਮਨਜ਼ੂਰੀ ਵੀ ਦਿੱਤੀ। ਇਸ ਗ੍ਰਾਂਟ ਤਹਿਤ ਯੂਨੀਵਰਸਿਟੀ ਵੱਲੋਂ ਐਗਰੋ ਵੇਸਟ ਮੈਨੇਜਮੈਂਟ ਅਤੇ ਫ਼ੰਕਸ਼ਨਲ ਫੂਡ ਆਦਿ ਨਵੀਆਂ ਰਿਸਰਚ ਗਤੀਵੀਧਿਆਂ ਉਲੀਕੀਆਂ ਜਾਣਗੀਆਂ।

Education Loan Information:

Calculate Education Loan EMI