Best Countries for abroad study: ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਯੂਕੇ ਨੇ ਸਟੱਡੀ ਵੀਜ਼ਾ ਉਪਰ ਸ਼ਿਕੰਜਾ ਕੱਸ ਦਿੱਤਾ ਹੈ। ਇਸ ਲਈ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਹੋ ਰਹੀਆਂ ਹਨ। ਉਂਝ ਵੀ ਅਮਰੀਕਾ ਤੇ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਵਿੱਚ ਤਣਾਅ ਕਰਕੇ ਵਿਦਿਆਰਥੀ ਇਨ੍ਹਾਂ ਮੁਲਕਾਂ ਵਿੱਚ ਸਟੱਡੀ ਵੀਜ਼ੇ ਉਪਰ ਜਾਣ ਤੋਂ ਕਤਰਾ ਰਹੇ ਹਨ। ਅਜਿਹੇ ਵਿੱਚ ਕੁਝ ਮੁਲਕ ਅਜੇ ਵੀ ਸਟੱਡੀ ਵੀਜ਼ੇ ਲਈ ਬਿਹਤਰ ਮੰਨੇ ਜਾਂਦੇ ਹਨ ਜਿਨ੍ਹਾਂ ਬਾਰੇ ਬਹੁਤੇ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ।
ਦਰਅਸਲ ਕੁਝ ਦੇਸ਼ ਅਜਿਹੇ ਹਨ ਜਿੱਥੇ ਪੜ੍ਹਾਈ ਕਰਨਾ ਮੁਸ਼ਕਲ ਨਹੀਂ। ਜੀ ਹਾਂ, ਇਨ੍ਹਾਂ ਦੇਸ਼ਾਂ ਵਿੱਚ ਟਿਊਸ਼ਨ ਫੀਸਾਂ ਜਾਂ ਤਾਂ ਬਹੁਤ ਘੱਟ ਹਨ ਜਾਂ ਬਿਲਕੁਲ ਨਹੀਂ ਹਨ। ਹੋਰ ਤਾਂ ਹੋਰ ਰਹਿਣ-ਸਹਿਣ ਦੀ ਲਾਗਤ ਵੀ ਕਾਫੀ ਕਫਾਇਤੀ ਹੈ। ਆਓ ਅਸੀਂ ਤੁਹਾਨੂੰ ਪੰਜ ਅਜਿਹੇ ਦੇਸ਼ਾਂ ਬਾਰੇ ਦੱਸਦੇ ਹਾਂ, ਜਿੱਥੇ ਤੁਸੀਂ ਘੱਟ ਪੈਸਿਆਂ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰ ਸਕਦੇ ਹੋ।
1. ਜਰਮਨੀ
ਇਹ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਰਕਾਰੀ ਯੂਨੀਵਰਸਿਟੀਆਂ ਵਿੱਚ ਲਗਪਗ ਮੁਫਤ ਸਿੱਖਿਆ ਉਪਲਬਧ ਹੈ। ਇੱਥੋਂ ਤੱਕ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਫਰੀ ਐਜ਼ੂਕੇਸ਼ਨ ਮਿਲਦੀ ਹੈ। ਤੁਹਾਨੂੰ ਹਰ ਸਮੈਸਟਰ ਵਿੱਚ ਕੁਝ ਪ੍ਰਬੰਧਕੀ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ, ਜੋ ਆਮ ਤੌਰ 'ਤੇ 20,000 ਤੋਂ 40,000 ਦੇ ਵਿਚਕਾਰ ਹੁੰਦੀਆਂ ਹਨ। ਉੱਥੇ ਰਹਿਣ-ਸਹਿਣ ਦੀ ਲਾਗਤ ਵੀ ਯੂਰਪੀਅਨ ਦੇਸ਼ਾਂ ਨਾਲੋਂ ਬਹੁਤ ਘੱਟ ਹੈ।
2. ਨਾਰਵੇ
ਨਾਰਵੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੋਈ ਟਿਊਸ਼ਨ ਫੀਸ ਨਹੀਂ ਹੈ। ਇੱਥੇ ਤੁਹਾਨੂੰ ਸਿਰਫ਼ ਇੱਕ ਨਾਮਾਤਰ ਸਮੈਸਟਰ ਫੀਸ ਦੇਣੀ ਪੈਂਦੀ ਹੈ। ਹਾਲਾਂਕਿ, ਨਾਰਵੇ ਵਿੱਚ ਰਹਿਣ-ਸਹਿਣ ਦੀ ਲਾਗਤ ਥੋੜ੍ਹੀ ਜ਼ਿਆਦਾ ਹੈ, ਪਰ ਤੁਸੀਂ ਪਾਰਟ-ਟਾਈਮ ਨੌਕਰੀ ਕਰਕੇ ਇਸ ਨੂੰ ਮੈਨੇਜ਼ ਕਰ ਸਕਦੇ ਹੋ।
3. ਪੋਲੈਂਡ
ਪੋਲੈਂਡ ਵਿੱਚ ਸਿੱਖਿਆ ਦੀ ਗੁਣਵੱਤਾ ਬਹੁਤ ਵਧੀਆ ਹੈ ਤੇ ਟਿਊਸ਼ਨ ਫੀਸਾਂ ਵੀ ਬਹੁਤ ਘੱਟ ਹਨ। ਇੱਥੋਂ ਦੀਆਂ ਯੂਨੀਵਰਸਿਟੀਆਂ ਅੰਗਰੇਜ਼ੀ ਵਿੱਚ ਬਹੁਤ ਸਾਰੇ ਕੋਰਸ ਵੀ ਪੇਸ਼ ਕਰਦੀਆਂ ਹਨ। ਪੋਲੈਂਡ ਵਿੱਚ ਰਹਿਣ-ਸਹਿਣ ਦੀ ਲਾਗਤ ਯੂਰਪ ਦੇ ਦੂਜੇ ਪੱਛਮੀ ਦੇਸ਼ਾਂ ਨਾਲੋਂ ਬਹੁਤ ਸਸਤੀ ਹੈ, ਜਿਸ ਕਾਰਨ ਇਹ ਵਿਦਿਆਰਥੀਆਂ ਲਈ ਇੱਕ ਵਧੀਆ ਵਿਕਲਪ ਹੈ।
4. ਫਰਾਂਸ
ਫਰਾਂਸ ਵਿੱਚ ਵੀ ਸਰਕਾਰੀ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸਾਂ ਬਹੁਤ ਘੱਟ ਹਨ। ਇੱਥੇ ਸਿੱਖਿਆ ਤੇ ਸੱਭਿਆਚਾਰ ਦੋਵੇਂ ਬਹੁਤ ਅਮੀਰ ਹਨ। ਫਰਾਂਸ ਵਿੱਚ ਰਹਿਣ-ਸਹਿਣ ਦੀ ਲਾਗਤ ਸ਼ਹਿਰ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ, ਪਰ ਇਹ ਛੋਟੇ ਸ਼ਹਿਰਾਂ ਵਿੱਚ ਕਾਫ਼ੀ ਕਫਾਇਤੀ ਹੋ ਸਕਦੀ ਹੈ।
5. ਮਲੇਸ਼ੀਆ
ਮਲੇਸ਼ੀਆ ਘੱਟ ਕੀਮਤ 'ਤੇ ਏਸ਼ੀਆ ਵਿੱਚ ਪੜ੍ਹਾਈ ਕਰਨ ਲਈ ਇੱਕ ਵਧੀਆ ਵਿਕਲਪ ਹੈ। ਇੱਥੇ ਟਿਊਸ਼ਨ ਫੀਸ ਤੇ ਰਹਿਣ-ਸਹਿਣ ਦੀ ਲਾਗਤ ਦੋਵੇਂ ਬਹੁਤ ਘੱਟ ਹਨ। ਮਲੇਸ਼ੀਆ ਵਿੱਚ ਬਹੁਤ ਸਾਰੀਆਂ ਚੰਗੀਆਂ ਯੂਨੀਵਰਸਿਟੀਆਂ ਹਨ ਤੇ ਇੱਥੇ ਮੌਸਮ ਵੀ ਭਾਰਤੀਆਂ ਲਈ ਅਨੁਕੂਲ ਹੈ।
ਇਨ੍ਹਾਂ ਦੇਸ਼ਾਂ ਵਿੱਚ ਪੜ੍ਹਾਈ ਦੀ ਕੁੱਲ ਲਾਗਤ, ਜਿਸ ਵਿੱਚ ਟਿਊਸ਼ਨ ਫੀਸ ਤੇ ਰਹਿਣ-ਸਹਿਣ ਦੇ ਖਰਚੇ ਦੋਵੇਂ ਸ਼ਾਮਲ ਹਨ, ਪ੍ਰਤੀ ਸਾਲ 5-10 ਲੱਖ ਦੇ ਵਿਚਕਾਰ ਹੋ ਸਕਦੀ ਹੈ, ਜੋ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਇਸ ਤਰ੍ਹਾਂ ਇਹ ਦੇਸ਼ ਤੁਹਾਨੂੰ ਘੱਟ ਬਜਟ 'ਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਮੌਕਾ ਦਿੰਦੇ ਹਨ।
Education Loan Information:
Calculate Education Loan EMI