Education Loan Information:
Calculate Education Loan EMIONGC 'ਚ ਨਿਕਲੀਆਂ 4,000 ਤੋਂ ਵੱਧ ਖਾਲੀ ਥਾਵਾਂ, 28 ਮਾਰਚ ਤਕ ਇੰਝ ਕਰੋ ਅਪਲਾਈ
ਏਬੀਪੀ ਸਾਂਝਾ | 17 Mar 2019 03:38 PM (IST)
ਆਇਲ ਐਂਡ ਨੈਚੂਰੈਲ ਗੈਸ ਕਾਰਪੋਰੇਸ਼ਨ ਲਿਮਟਿਡ (ONGC) ਨੇ ਚਾਰ ਹਜ਼ਾਰ ਤੋਂ ਵੱਧ ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ ਬਿਨੈ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੀ ਅੰਤਿਮ ਮਿਤੀ 28 ਮਾਰਚ ਹੈ। ਇਹ ਭਰਤੀ ਅਪ੍ਰੈਂਟਿਸ ਭਾਵ ਸ਼ਾਗਿਰਦਗੀ (ONGC Apprentices) ਤਹਿਤ ਹੋਵੇਗੀ। ਓਐਨਜੀਸੀ ਨੇ ਅਕਾਊਂਟੈਂਟ, ਅਸਿਸਟੈਂਟ ਐਚਆਰ, ਇਲੈਕਟ੍ਰੈਸ਼ੀਅਨ, ਫਿੱਟਰ, ਮਕੈਨਿਕ, ਵੈਲਡਰ, ਕੰਪਿਊਟਰ ਆਪ੍ਰੇਟਰ ਆਦਿ ਲਈ ਸ਼ਾਗਿਰਦ ਮੰਗੇ ਹਨ। ਜਿਨ੍ਹਾਂ ਨੌਜਵਾਨਾਂ ਨੇ ਆਈਟੀਆਈ ਕੀਤੀ ਹੈ ਉਹ ਇਸ ਲਈ ਬਿਨੈ ਕਰ ਸਕਦੇ ਹਨ। ਇੱਛੁਕ ਉਮੀਦਵਾਰ ਇਸ www.ongcapprentices.co.in ਵੈੱਬਸਾਈਟ 'ਤੇ ਜਾ ਕੇ ਬਿਨੈ ਕਰ ਸਕਦੇ ਹਨ। ਅਹੁਦਿਆਂ ਦੀ ਗਿਣਤੀ ਅਤੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।