ਚੰਡੀਗੜ੍ਹ: ਸੀਬੀਐਸਈ ਤੇ ਪੀਐਸਈਬੀ ਦੇ ਬੋਰਡ ਦੀਆਂ ਜਮਾਤਾਂ ਦੇ ਇਮਤਿਹਾਨਾਂ ਵਿੱਚ ਹਿਸਾਬ ਦਾ ਪਰਚਾ ਕਈ ਵਿਦਿਆਰਥੀਆਂ ਲਈ 'ਘਾਤਕ' ਹੁੰਦਾ ਹੈ। ਇਸੇ ਤਣਾਅ ਤੇ ਦਬਾਅ ਕਾਰਨ ਉਹ ਪ੍ਰੀਖਿਆ ਵਿੱਚ ਚੰਗੇ ਅੰਕ ਨਹੀਂ ਹਾਸਲ ਕਰ ਪਾਉਂਦੇ। ਅੱਜ ਅਸੀਂ ਤੁਹਾਨੂੰ ਅਜਿਹੇ ਸੁਝਾਅ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਜਾਂ ਆਪਣੇ ਬੱਚਿਆਂ ਦੇ ਮਨਾਂ ਵਿੱਚੋਂ ਹਿਸਾਬ ਦਾ ਡਰ ਕੱਢ ਸਕਦੇ ਹੋ-



  • ਸਭ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ਦੇ ਪੇਪਰ ਤੇ ਸੈਂਪਲ ਪੇਪਰ ਦੇਖੋ। ਅਜਿਹਾ ਕਰਨ 'ਤੇ ਘਬਰਾਹਟ ਵਿੱਚ ਸਭ ਕੁਝ ਭੁੱਲਣਾ ਵਹਿਮ ਲੱਗੇਗਾ ਤੇ ਚੀਜ਼ਾਂ ਦੁਬਾਰਾ ਯਾਦ ਆਉਣ ਲੱਗਣਗੀਆਂ।

  • ਸਿਰਫ ਉਹੀ ਟਾਪਿਕ ਦੁਹਰਾਓ ਜੋ ਤੁਹਾਨੂੰ ਆਉਂਦੇ ਹੋ ਤੇ ਜਿਨ੍ਹਾਂ ਬਾਰੇ ਤੁਹਾਨੂੰ ਯਕੀਨ ਹੈ ਕਿ ਇੱਕੋ ਨਜ਼ਰੇ ਤੁਹਾਡੇ ਕੰਸੈਪਟ ਕਲੀਅਰ ਹੋ ਜਾਣਗੇ।

  • ਉਨ੍ਹਾਂ ਟਾਪਿਕ ਦੀ ਵਾਰ-ਵਾਰ ਅਭਿਆਸ ਕਰੋ ਜਿਨ੍ਹਾਂ 'ਤੇ ਤੁਹਾਨੂੰ ਵੱਧ ਸਮਾਂ ਲੱਗਦਾ ਹੈ, ਅਜਿਹਾ ਕਰਦਿਆਂ ਤੁਸੀਂ ਟਾਈਮ ਅਲਾਰਮ ਵੀ ਲਾ ਸਕਦੇ ਹੋ। ਇਸ ਨਾਲ ਪ੍ਰੈਕਟਿਸ ਚੰਗੀ ਹੋਵੇਗੀ।

  • ਮੈਥਸ ਦੇ ਫਾਰਮੂਲਿਆਂ ਨੂੰ ਇੱਕ ਪੇਜ 'ਤੇ ਲਿਖ ਲਓ, ਜਦੋਂ ਵੀ ਸਮਾਂ ਮਿਲੇ ਇਨ੍ਹਾਂ 'ਤੇ ਨਜ਼ਰ ਮਾਰਦੇ ਰਹੋ ਤਾਂ ਜੋ ਇਹ ਦਿਮਾਗ ਵਿੱਚ ਫਿੱਟ ਹੋ ਜਾਣ। ਫਾਰਮੂਲਾ ਬਿਲਕੁਲ ਨਾ ਰਟੋ।

  • ਸੈਂਪਲ ਪੇਪਰ ਪੂਰਾ ਹੱਲ ਕਰਨ ਲਈ ਵੀ ਸਮਾਂ ਧਿਆਨ ਵਿੱਚ ਰੱਖੋ। ਇਮਤਿਹਾਨ ਤਿੰਨ ਘੰਟੇ ਦਾ ਹੁੰਦਾ ਹੈ ਤਾਂ ਸੈਂਪਲ ਪੇਪਰ ਨੂੰ ਤਿੰਨ ਘੰਟੇ ਤੋਂ ਪਹਿਲਾਂ ਹੱਲ ਕਰ ਕੇ ਦੇਖੋ।

  • ਛੋਟੇ ਨੰਬਰਾਂ ਵਾਲੇ ਸਵਾਲਾਂ ਨੂੰ ਬਿਲਕੁਲ ਅਣਦੇਖਿਆ ਨਾ ਕਰੋ, ਇਹ ਵੱਧ ਨੰਬਰ ਹਾਸਲ ਕਰਨ 'ਚ ਮਦਦਗਾਰ ਹੁੰਦੇ ਹਨ।


ਇਸ ਦੇ ਨਾਲ ਹੀ ਪੜ੍ਹਾਈ ਦਾ ਰੂਟੀਨ ਵੀ ਬਹੁਤ ਅਹਿਮੀਅਤ ਰੱਖਦਾ ਹੈ। ਲਗਾਤਾਰ ਨਾ ਪੜ੍ਹੋ, ਬਲਕਿ ਬਰੇਕ ਜ਼ਰੂਰ ਲਓ। ਇਸ ਤਰ੍ਹਾਂ ਕਰਨ ਨਾਲ ਪੜ੍ਹਾਈ ਵਿੱਚ ਮਨ ਲੱਗਿਆ ਰਹੇਗਾ। ਸਮੇਂ ਸਿਰ ਸੌਣ ਤੇ ਜਾਗਣ ਨਾਲ ਇਮਤਿਹਾਨ 'ਚ ਤਾਜ਼ਗੀ ਮਹਿਸੂਸ ਹੋਵੇਗੀ। ਇਸ ਦੌਰਾਨ ਜ਼ਿਆਦਾ ਕੌਫੀ ਨਾ ਪੀਓ ਬਲਕਿ ਗਰੀਨ ਟੀ ਲਵੋ। ਆਪਣਾ ਧਿਆਨ ਨਾ ਭਟਕਣ ਦਿਓ ਅਤੇ ਟੀਵੀ, ਸੋਸ਼ਲ ਮੀਡੀਆ 'ਤੇ ਸਮਾਂ ਗਵਾਓ ਨਾ ਸਿਰਫ ਦਿਮਾਗ ਤਰੋਤਾਜ਼ਾ ਕਰਨ ਲਈ ਕੁਝ ਸਮਾਂ ਦੇਖੋ। ਧਿਆਨ ਨਾਲ ਪੜ੍ਹਾਈ ਕਰਕੇ ਚੰਗੇ ਅੰਕ ਹਾਸਲ ਕਰੋ।


ਇਹ ਵੀ ਪੜ੍ਹੋ: ਸ਼ਹਿਦ-ਘਿਉ ਵਰਤ ਕੇ ਗਾਜਰ ਦਾ ਰਿਕਾਰਡ ਉਤਪਾਦਨ ਕਰਦਾ ਇਹ ਕਿਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI