NEET PG 2021 Exam Registration: ਰਾਸ਼ਟਰੀ ਪ੍ਰੀਖਿਆ ਬੋਰਡ (NBE), NEET PG ਪ੍ਰੀਖਿਆ 2021 {NEET PG 2021 Exam} ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ। ਇਸ ਲਈ ਐਨ.ਬੀ.ਏ. ਆਨਲਾਈਨ ਬਿਨੈਪੱਤਰ, ਅਧਿਕਾਰਤ ਪੋਰਟਲ nbe.edu.in ਤੇ ਜਾਰੀ ਕੀਤਾ ਜਾਏਗਾ।
NEET PG ਦੀ ਪ੍ਰੀਖਿਆ ਰਾਸ਼ਟਰੀ ਪ੍ਰੀਖਿਆ ਬੋਰਡ ਵਲੋਂ ਜਾਰੀ ਕੀਤੇ ਸ਼ਡਿਊਲ ਅਨੁਸਾਰ {NEET PG 2021 Exam} 18 ਅਪ੍ਰੈਲ 2021 ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਰੱਖੇ ਜਾਣ ਦੀ ਤਜਵੀਜ਼ ਹੈ। ਨੀਟ ਪੀਜੀ ਕੰਪਿਊਟਰ ਅਧਾਰਤ ਪ੍ਰੀਖਿਆ ਹੋਵੇਗੀ।
NEET PG 2021 Exam: ਇਹ ਕਰ ਸਕਦੇ ਅਪਲਾਈ
ਉਹ ਉਮੀਦਵਾਰ ਜਿਨ੍ਹਾਂ ਨੇ ਐਮ ਬੀ ਬੀ ਐਸ ਦੀ ਡਿਗਰੀ ਜਾਂ ਮੈਡੀਕਲ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਪ੍ਰੋਵੀਜ਼ਨਲ ਐਮ ਬੀ ਬੀ ਐਸ ਪਾਸ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ ਅਤੇ 30 ਜੂਨ 2021 ਨੂੰ ਜਾਂ ਇਸਤੋਂ ਪਹਿਲਾਂ ਇੰਟਰਨਸ਼ਿਪ ਪੂਰੀ ਕੀਤੀ ਹੈ NEET PG 2021 Exam ਲਈ ਅਰਜ਼ੀ ਦੇਣ ਦੇ ਯੋਗ ਹਨ।
Education Loan Information:
Calculate Education Loan EMI