NEET PG 2023 Result Out: ਰਾਸ਼ਟਰੀ ਯੋਗਤਾ ਪ੍ਰਵੇਸ਼ ਪ੍ਰੀਖਿਆ (NEET PG 2023) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਹੜੇ ਵਿਦਿਆਰਥੀ ਇਸ ਇਮਤਿਹਾਨ ਵਿੱਚ ਸ਼ਾਮਲ ਹੋਏ, ਉਹ ਅਧਿਕਾਰਤ ਸਾਈਟ natboard.edu.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਉਮੀਦਵਾਰ ਇੱਥੇ ਦਿੱਤੇ ਗਏ ਕਦਮਾਂ ਰਾਹੀਂ ਪ੍ਰੀਖਿਆ ਨਤੀਜੇ ਦੀ ਜਾਂਚ ਕਰ ਸਕਦੇ ਹਨ।
ਇਸ ਸਾਲ, NEET PG ਪ੍ਰੀਖਿਆ 5 ਮਾਰਚ 2023 ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਜਿਸ ਵਿੱਚ ਲਗਭਗ 2.09 ਲੱਖ ਉਮੀਦਵਾਰ ਹਾਜ਼ਰ ਹੋਏ। ਇਹ ਪ੍ਰੀਖਿਆ 5 ਮਾਰਚ ਨੂੰ 277 ਸ਼ਹਿਰਾਂ ਦੇ 902 ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। NEET PG 2023 ਪ੍ਰਸ਼ਨ ਪੱਤਰ ਵਿੱਚ 200 ਬਹੁ-ਚੋਣ ਵਾਲੇ ਪ੍ਰਸ਼ਨ ਸਨ। ਹਰੇਕ ਸਹੀ ਉੱਤਰ ਲਈ ਵਿਦਿਆਰਥੀਆਂ ਨੂੰ 4 ਅੰਕ ਦਿੱਤੇ ਜਾਂਦੇ ਹਨ। ਜਦਕਿ ਹਰ ਗਲਤ ਜਵਾਬ ਲਈ 1 ਅੰਕ ਕੱਟਿਆ ਗਿਆ ਹੈ।
ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਟਵੀਟ ਕੀਤਾ ਕਿ NEET-PG 2023 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਮਤਿਹਾਨ ਵਿੱਚ ਸਫਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ। ਉਨ੍ਹਾਂ ਅੱਗੇ ਕਿਹਾ ਕਿ NBEMS ਨੇ ਸਫਲਤਾਪੂਰਵਕ NEET-PG ਪ੍ਰੀਖਿਆ ਦਾ ਆਯੋਜਨ ਕਰਕੇ ਅਤੇ ਰਿਕਾਰਡ ਸਮੇਂ ਵਿੱਚ ਨਤੀਜਾ ਐਲਾਨ ਕਰਕੇ ਇੱਕ ਵਧੀਆ ਕੰਮ ਕੀਤਾ ਹੈ। ਮੈਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ।
ਇੰਝ ਕਰੋ ਨਤੀਜੇ ਚੈੱਕ
1: ਨਤੀਜਾ ਦੇਖਣ ਲਈ, ਉਮੀਦਵਾਰ ਸਭ ਤੋਂ ਪਹਿਲਾਂ NBE ਦੀ ਅਧਿਕਾਰਤ ਸਾਈਟ natboard.edu.in 'ਤੇ ਜਾਣ।
2: ਫਿਰ ਵਿਦਿਆਰਥੀ NEET PG 2023 ਨਤੀਜਾ ਲਿੰਕ 'ਤੇ ਕਲਿੱਕ ਕਰਦੇ ਹਨ।
ਕਦਮ 3: ਇਸ ਤੋਂ ਬਾਅਦ ਵਿਦਿਆਰਥੀ ਆਪਣੇ ਲੌਗਇਨ ਪ੍ਰਮਾਣ ਪੱਤਰ ਦਾਖਲ ਕਰਦੇ ਹਨ ਅਤੇ ਲੌਗਇਨ ਕਰਦੇ ਹਨ।
4: ਫਿਰ ਉਸਦਾ ਨਤੀਜਾ ਵਿਦਿਆਰਥੀ ਦੇ ਸਾਹਮਣੇ ਆ ਜਾਵੇਗਾ।
5: ਹੁਣ ਵਿਦਿਆਰਥੀ ਦਾ ਨਤੀਜਾ ਡਾਊਨਲੋਡ ਕਰੋ।
6: ਇਸ ਤੋਂ ਬਾਅਦ, ਵਿਦਿਆਰਥੀ ਨਤੀਜੇ ਦਾ ਪ੍ਰਿੰਟ ਆਊਟ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI