NTA To Release NEET UG 2024 Admit Card Soon: ਨੈਸ਼ਨਲ ਟੈਸਟਿੰਗ ਏਜੰਸੀ ਛੇਤੀ ਹੀ NEET UG ਪ੍ਰੀਖਿਆ 2024 ਦਾ ਐਡਮਿਟ ਕਾਰਡ ਜਾਰੀ ਕਰੇਗੀ। ਜਿਨ੍ਹਾਂ ਨੇ ਉਮੀਦਵਾਰਾਂ ਨੇ  ਇਸ ਸਾਲ ਦੇ NATIONAL MEDICAL ENTRANCE EXAMINATION ਲਈ ਅਰਜ਼ੀ ਦਿੱਤੀ ਹੈ, ਉਹ ਇਸ ਦੇ ਜਾਰੀ ਹੋਣ ਤੋਂ ਬਾਅਦ ਅਧਿਕਾਰਤ ਵੈੱਬਸਾਈਟ ਤੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਅਜਿਹਾ ਕਰਨ ਲਈ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - neet.nta.ac.in। ਲੇਟੇਸਟ ਅਪਡੇਟਸ ਲਈ ਸਮੇਂ-ਸਮੇਂ 'ਤੇ ਇਸ ਵੈੱਬਸਾਈਟ ਦੀ ਜਾਂਚ ਕਰਦੇ ਰਹੋ।


ਕਦੋਂ ਤੱਕ ਰਿਲੀਜ਼ ਹੋਵੇਗਾ ਐਡਮਿਟ ਕਾਰਡ
NEET UG ਪ੍ਰੀਖਿਆ ਦਾ ਦਾਖਲਾ ਕਾਰਡ ਅਗਲੇ ਹਫ਼ਤੇ ਵਿੱਚ ਕਿਸੇ ਵੀ ਦਿਨ ਜਾਰੀ ਕੀਤਾ ਜਾ ਸਕਦਾ ਹੈ। ਪ੍ਰੀਖਿਆ 5 ਮਈ ਨੂੰ ਹੋਣੀ ਹੈ। ਇਸ ਤੋਂ ਪਹਿਲਾਂ, ਐਡਮਿਟ ਕਾਰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੂੰ ਉਮੀਦਵਾਰ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਆਪਣੇ ਲੌਗਇਨ ਪ੍ਰਮਾਣ ਪੱਤਰ ਦੀ ਵਰਤੋਂ ਕਰਨੀ ਪਵੇਗੀ।


ਇਹ ਵੀ ਪੜ੍ਹੋ: Bank Holidays May: ਪੂਰੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਵੋ ਜ਼ਰੂਰੀ ਕੰਮ


Exam City Slip ਹੋ ਚੁੱਕੀ ਜਾਰੀ
NTA ਪਹਿਲਾਂ ਹੀ ਪ੍ਰੀਖਿਆ ਸਿਟੀ ਸਲਿੱਪ ਜਾਰੀ ਕਰ ਚੁੱਕਾ ਹੈ। ਇਸ ਨਾਲ ਉਮੀਦਵਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਪ੍ਰੀਖਿਆ ਕਿਸ ਸ਼ਹਿਰ ਵਿੱਚ ਹੋਵੇਗੀ, ਉਹ ਉਸ ਅਨੁਸਾਰ ਆਪਣੀ ਤਿਆਰੀ ਕਰ ਸਕਦੇ ਹਨ। ਪ੍ਰੀਖਿਆ 5 ਮਈ ਨੂੰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5.20 ਵਜੇ ਤੱਕ ਹੋਵੇਗੀ।


ਰਿਲੀਜ਼ ਹੋਣ ਤੋਂ ਬਾਅਦ ਇਦਾਂ ਕਰੋ ਡਾਊਨਲੋਡ



  • NEET UG ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਇਸ ਨੂੰ ਡਾਊਨਲੋਡ ਕਰਨ ਲਈ ਪਹਿਲਾਂ ਅਧਿਕਾਰਤ ਵੈਬਸਾਈਟ ਯਾਨੀ neet.nta.ac.in 'ਤੇ ਜਾਓ।

  • ਇੱਥੇ NEET UG 2024 ਐਡਮਿਟ ਕਾਰਡ ਨਾਮ ਦਾ ਇੱਕ ਲਿੰਕ ਦਿੱਤਾ ਜਾਵੇਗਾ, ਇਸ 'ਤੇ ਕਲਿੱਕ ਕਰੋ। (ਇਹ ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਹੋਵੇਗਾ)।

  • ਅਜਿਹਾ ਕਰਨ ਨਾਲ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਪੇਜ 'ਤੇ ਤੁਹਾਨੂੰ ਆਪਣੇ ਪ੍ਰਮਾਣ ਪੱਤਰ ਜਿਵੇਂ ਕਿ ਐਪਲੀਕੇਸ਼ਨ ਨੰਬਰ, ਜਨਮ ਮਿਤੀ ਅਤੇ ਸੁਰੱਖਿਆ ਪਿੰਨ ਆਦਿ ਦਰਜ ਕਰਨੇ ਪੈਣਗੇ। ਇਹ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।

  • ਅਜਿਹਾ ਕਰਨ ਤੋਂ ਬਾਅਦ ਤੁਹਾਡਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਦਿਖਾਈ ਦੇਵੇਗਾ।

  • ਇਸਨੂੰ ਇੱਥੋਂ ਚੈੱਕ ਕਰੋ, ਇਸ ਨੂੰ ਡਾਊਨਲੋਡ ਕਰੋ ਅਤੇ ਪ੍ਰਿੰਟ ਆਊਟ ਵੀ ਲਓ। ਇਹ ਭਵਿੱਖ ਵਿੱਚ ਤੁਹਾਡੇ ਲਈ ਲਾਭਦਾਇਕ ਹੋਵੇਗਾ।

  • ਜੇਕਰ ਤੁਸੀਂ ਐਡਮਿਟ ਕਾਰਡ ਵਿੱਚ ਕੋਈ ਸਮੱਸਿਆ ਜਾਂ ਗਲਤੀ ਦੇਖਦੇ ਹੋ ਤਾਂ ਤੁਰੰਤ ਇਸ ਸਬੰਧੀ ਅਥਾਰਟੀ ਨਾਲ ਸੰਪਰਕ ਕਰੋ।


ਇਹ ਵੀ ਪੜ੍ਹੋ: 8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ! ਮਿਲੇਗਾ ਵੱਡਾ ਤੋਹਫਾ, ਜਾਣੋ 8ਵੇਂ ਪੇ-ਕਮਿਸ਼ਨ 'ਤੇ ਵੱਡਾ ਅਪਡੇਟ



Education Loan Information:

Calculate Education Loan EMI