ਇਮਰਾਨ ਖ਼ਾਨ


ਜਲੰਧਰ: ਘਰ ਦਾ ਗੁਜ਼ਾਰਾ ਚਲਾਉਣ ਲਈ ਅਧਿਆਪਕ ਨੂੰ ਆਟੋ ਰਿਕਸ਼ਾ ਚਲਾਉਣਾ ਪੈ ਰਿਹਾ ਹੈ। ਆਪਣੇ ਤੇ ਭੈਣ-ਭਰਾਵਾਂ ਦਾ ਖਰਚਾ ਤੋਰਨ ਲਈ ਨਿਸ਼ਾਂਤ ਕਪੂਰਥਲਾ ਤੋਂ ਜਲੰਧਰ ਆ ਕੇ ਚਲਾਉਂਦੇ ਹਨ।

ਨਿਸ਼ਾਂਤ ਕਪੂਰਥਲਾ ਵਿੱਚ ਜੀਟੀਬੀ ਨਗਰ ਦੇ ਐਲੀਮੈਂਟਰੀ ਸਕੂਲ ਵਿੱਚ ਅਧਿਆਪਕ ਹਨ। ਉਹ ਸਰਕਾਰ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਨੂੰ ਪੜ੍ਹਾਉਂਦੇ ਹਨ। ਈਟੀਟੀ ਪਾਸ ਨਿਸ਼ਾਂਤ ਨੂੰ ਸਿਰਫ਼ 5,000 ਰੁਪਏ ਤਨਖ਼ਾਹ ਮਿਲਦੀ ਹੈ। ਇਸ ਲਈ ਉਨ੍ਹਾਂ ਆਟੋ ਰਿਕਸ਼ਾ ਚਲਾਉਣ ਦਾ ਫੈਸਲਾ ਕਰ ਲਿਆ।

ਪਰ ਇਹ ਵੀ ਇੰਨਾ ਸੌਖਾ ਨਹੀਂ ਸੀ। ਕਪੂਰਥਲਾ ਵਿੱਚ ਸਵਾਰੀਆਂ ਘੱਟ ਹੋਣ ਕਰਕੇ ਜਲੰਧਰ ਜਾ ਕੇ ਆਟੋ ਚਲਾਉਣਾ ਪੈ ਰਿਹਾ। 300 ਰੁਪਏ ਇੱਕ ਦਿਨ ਦਾ ਆਟੋ ਦਾ ਕਿਰਾਇਆ ਹੈ, ਫਿਰ ਕੁਝ ਬਚਦਾ ਹੈ। ਇਸੇ ਬੱਚਤ ਨਾਲ ਉਹ ਭਰਾ ਨੂੰ ਇੰਜੀਨੀਅਰਿੰਗ ਤੇ ਭੈਣ ਨੂੰ ਬੀਏ ਪਹਿਲੇ ਸਾਲ ਦੀ ਪੜ੍ਹਾਈ ਕਰਵਾ ਰਹੇ ਹਨ। ਘੱਟ ਤਨਖਾਹ ਹੋਣ ਕਰਕੇ ਨਿਸ਼ਾਂਤ ਦੀ ਪਤਨੀ ਵੀ ਛੱਡ ਕੇ ਚਲੀ ਗਈ।

ਸਰਕਾਰਾਂ ਦੀਆਂ ਮਾਰੂ ਨੀਤੀਆਂ ਦਾ ਹਾਲ ਬਿਆਨ ਕਰਦੇ ਨਿਸ਼ਾਂਤ ਦੱਸਦੇ ਹਨ ਕਿ ਬਾਦਲ ਸਰਕਾਰ ਨੇ ਕਿਹਾ ਕਿ ਈਟੀਟੀ ਪਾਸ ਕਰੋ ਤਾਂ ਪੱਕੇ ਕਰ ਦਿਆਂਗੇ ਅਤੇ ਕੈਪਟਨ ਨੇ ਕਿਹਾ ਸੀ ਕਿ ਮੇਰਾ ਮਾਲੀ ਤੁਹਾਡੇ ਤੋਂ ਜ਼ਿਆਦਾ ਤਨਖ਼ਾਹ ਲੈਂਦਾ। ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ। ਨਿਸ਼ਾਂਤ ਨੇ ਦੱਸਿਆ ਕਿ ਨਰਸਰੀ, ਐਲ.ਕੇ.ਜੀ. ਤੇ ਯੂ.ਕੇ.ਜੀ. ਨੂੰ ਇੱਕੋ ਪਾਠਕ੍ਰਮ ਪੜ੍ਹਾਇਆ ਜਾਂਦਾ ਹੈ ਤੇ ਸਿੱਖਿਆ ਮੰਤਰੀ ਆਪਣੇ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਕਹੀਆਂ ਗੱਲਾਂ ਹੀ ਬੋਲਦੇ ਹਨ।

Education Loan Information:

Calculate Education Loan EMI