ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀ ਨੌਂ ਦੀ ਥਾਂ ਅੱਠ ਵਿਸ਼ੇ ਪੜ੍ਹਨਗੇ। ਇਹ ਫੈਸਲਾ ਵਿੱਦਿਅਕ ਸੈਸ਼ਨ 2018-19 ਤੋਂ ਲਾਗੂ ਹੋਏਗਾ। ਬੋਰਡ ਦੇ ਸੂਤਰਾਂ ਨੇ ਦੱਸਿਆ ਕਿ 9ਵੀਂ ਤੇ 10 ਵੀਂ ਸ਼੍ਰੇਣੀ ਲਈ ਤੈਅ ਨਵੀਂ ਸਕੀਮ ਆਫ਼ ਸਟੱਡੀਜ਼ ਅਨੁਸਾਰ ਹੁਣ 9 ਵਿਸ਼ਿਆਂ ਦੇ ਥਾਂ ਕੁੱਲ 8 ਵਿਸ਼ੇ ਪੜ੍ਹਾਏ ਜਾਣਗੇ।


 

ਬੋਰਡ ਦੇ ਸਕੱਤਰ ਮੁਤਾਬਕ 9ਵੀਂ ਤੇ 10ਵੀਂ ਜਮਾਤ ਲਈ ਸਿਹਤ ਤੇ ਸਰੀਰਕ ਸਿੱਖਿਆ ਤੇ ਐਨਐਸਕਿਊਐਫ਼ ਵਿਸ਼ਿਆਂ ਨੂੰ ਲਾਜ਼ਮੀ ਵਿਸ਼ਿਆਂ ਤੋਂ ਬਦਲ ਕੇ ਚੋਣਵੇਂ ਵਿਸ਼ਿਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਜਿਹੜੇ ਵਿਦਿਆਰਥੀ 9ਵੀਂ 'ਚ ਐਨਐਸਕਿਊਐਫ਼ ਦੇ ਵਿਸ਼ੇ ਪੜ੍ਹ ਰਹੇ ਹਨ, ਉਨ੍ਹਾਂ ਲਈ ਨਵੀਂ ਸਕੀਮ ਆਫ਼ ਸਟੱਡੀਜ਼ ਲਾਗੂ ਹੋਵੇਗੀ।

ਜਿਹੜੇ ਵਿਦਿਆਰਥੀ 10ਵੀਂ 'ਚ ਐਨਐਸਕਿਊਐਫ਼ ਦੇ ਵਿਸ਼ੇ ਪੜ੍ਹ ਰਹੇ ਹਨ, ਉਨ੍ਹਾਂ ਲਈ ਲਾਜ਼ਮੀ ਵਿਸ਼ਿਆਂ ਦੀ ਚੋਣ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਨੂੰ ਛੱਡ ਕੇ, ਜੋ ਮੌਜੂਦਾ ਸਮੇਂ ਚੋਣਵੇਂ ਵਿਸ਼ਿਆਂ ਦੀ ਸੂਚੀ ਵਿੱਚ ਹੈ, ਪਹਿਲਾਂ ਵਾਲੀ ਹੀ ਰਹੇਗੀ। ਨਵੀਂ ਸਕੀਮ ਆਫ਼ ਸਟੱਡੀਜ਼ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਬੋਰਡ ਦੀ ਵੈੱਬਸਾਈਟ www.pseb.ac.in ਵੇਖੀ ਜਾ ਸਕਦੀ ਹੈ।

Education Loan Information:

Calculate Education Loan EMI