Private School Fees Hiked: ਸਕੂਲ ਖੁੱਲਦੇ ਹੀ ਫੀਸ ਦੇ ਵਾਧੇ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵੀ ਵੱਧ ਗਈ ਹੈ। LocalCircles ਵੱਲੋਂ ਕਰਵਾਏ ਗਏ ਸਰਵੇ 'ਚ 44% ਮਾਪਿਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ 'ਚ ਉਨ੍ਹਾਂ ਦੇ ਬੱਚਿਆਂ ਦੇ ਸਕੂਲਾਂ ਦੀ ਫੀਸ 50% ਤੋਂ 80% ਤੱਕ ਵੱਧ ਚੁੱਕੀ ਹੈ। ਇਹ ਸਰਵੇ ਦੇਸ਼ ਦੇ 309 ਜ਼ਿਲਿਆਂ ਤੋਂ 31,000 ਤੋਂ ਵੱਧ ਮਾਪਿਆਂ ਨੇ ਭਰਿਆ, ਜਿਨ੍ਹਾਂ ਵਿੱਚੋਂ 38% ਮਹਿਲਾਵਾਂ ਸਨ।

ਵੱਧਦੀਆਂ ਫੀਸਾਂ ਨੇ ਮਾਪਿਆਂ ਦੇ ਨੱਕ 'ਚ ਕੀਤਾ ਦਮ

ਸਰਵੇ 'ਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੀਸ ਇੰਨੀ ਜ਼ਿਆਦਾ ਹੋ ਗਈ ਹੈ ਕਿ ਮੱਧਵਰਗ ਅਤੇ ਨੀਵੀਂ ਆਮਦਨ ਵਾਲੇ ਪਰਿਵਾਰ ਬਹੁਤ ਪਰੇਸ਼ਾਨ ਹਨ। ਕਈ ਮਾਪੇ ਲੋਨ ਲੈ ਕੇ ਜਾਂ ਆਪਣੀਆਂ ਜ਼ਰੂਰਤਾਂ ਘੱਟ ਕਰਕੇ ਬੱਚਿਆਂ ਦੀ ਪੜਾਈ ਦਾ ਖਰਚ ਚੁੱਕਾ ਰਹੇ ਹਨ।

ਸਕੂਲ ਦਾਖਲਾ ਫੀਸਾਂ ਦੁੱਗਣੀਆਂ ਹੋਈਆਂ

ਹੈਦਰਾਬਾਦ ਵਿੱਚ ਤਾਂ ਪ੍ਰਾਈਮਰੀ ਸਕੂਲਾਂ ਵਿੱਚ ਦਾਖਲੇ ਲਈ ਫੀਸ ਦੁੱਗਣੀ ਕਰ ਦਿੱਤੀ ਗਈ ਹੈ। ਬੈਂਗਲੁਰੂ ਵਿੱਚ ਮਾਪਿਆਂ ਨੇ 10% ਤੋਂ 30% ਤੱਕ ਵਧੀ ਸਕੂਲ ਫੀਸ 'ਤੇ ਨਾਰਾਜ਼ਗੀ ਜ਼ਾਹਿਰ ਕੀਤਾ ਹੈ। ਮਾਪਿਆਂ ਦਾ ਆਰੋਪ ਹੈ ਕਿ ਹਰ ਸਾਲ ਬਿਨਾਂ ਕਿਸੇ ਢੰਗ ਦੇ ਕਾਰਨ ਦੇ ਸਕੂਲ ਫੀਸ ਵਧਾ ਦਿੱਤੀ ਜਾਂਦੀ ਹੈ। ਦੂਜੇ ਪਾਸੇ, ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਤਨਖਾਹ ਅਤੇ ਹੋਰ ਖਰਚਿਆਂ ਕਾਰਨ ਉਹਨਾਂ ਨੂੰ ਫੀਸ ਵਧਾਉਣੀ ਪੈਂਦੀ ਹੈ।

ਫੀਸ ਵਾਧੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਚਰਚਾ ਚੱਲ ਰਹੀ ਹੈ। ਇੱਕ ਮਾਪੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਹਰ ਸਾਲ ਸਕੂਲ ਦੀ ਫੀਸ 10% ਤੋਂ 40% ਤੱਕ ਵੱਧ ਜਾਂਦੀ ਹੈ, ਪਰ ਸੁਵਿਧਾਵਾਂ ਜਿਵੇਂ ਦੀਆਂ ਤਿਵੇਂ ਹੀ ਰਹਿੰਦੀਆਂ ਹਨ। ਆਮ ਆਦਮੀ ਦੀ ਤਨਖਾਹ ਇੰਨੀ ਨਹੀਂ ਵਧਦੀ, ਫਿਰ ਅਸੀਂ ਇਹ ਵਧੀ ਹੋਈ ਫੀਸ ਕਿਵੇਂ ਭਰ ਸਕਦੇ ਹਾਂ? ਮਾਪਿਆਂ ਦੇ ਲਈ ਬੱਚਿਆਂ ਨੂੰ ਪੜ੍ਹਾਉਣ ਦਿਨੋਂ-ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 


Education Loan Information:

Calculate Education Loan EMI