ਚੰਡੀਗੜ੍ਹ: ਪੰਜਾਬ 'ਚ ਸਿਵਲ ਸੇਵਾ ਪ੍ਰੀਖਿਆ (PCS) ਦਾ ਸ਼ਡੀਊਲ ਜਾਰੀ ਹੋ ਗਿਆ ਹੈ।ਆਨਲਾਈਨ ਅਰਜ਼ੀ ਫਾਰਮ ਮੰਗੇ ਗਏ ਹਨ, ਜਿਸ ਦੀ ਆਖ਼ਰੀ ਤਰੀਕ 30 ਦਸੰਬਰ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਭਰਤੀ ਵਿੱਚ 33 ਪ੍ਰਤੀਸ਼ਤ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਪੰਜਾਬ ਸਰਕਾਰ ਨੇ 75 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇੱਥੇ 9 ਵੱਖ-ਵੱਖ ਸ਼੍ਰੇਣੀਆਂ ਅਧੀਨ ਪੋਸਟਾਂ ਹਨ ਜਿਨ੍ਹਾਂ ਵਿੱਚ ਪੀਸੀਐਸ ਕਾਰਜਕਾਰੀ ਦੀਆਂ 20, ਡੀਐਸਪੀ ਦੀਆਂ 26, ਤਹਿਸੀਲਦਾਰ ਦੀਆਂ 4 ਅਤੇ ਡਿਪਟੀ ਸੁਪਰਡੈਂਟ ਜੇਲ੍ਹ ਦੀਆਂ 10 ਅਸਾਮੀਆਂ ਹਨ, ਜਿਨ੍ਹਾਂ ’ਤੇ ਉਮੀਦਵਾਰ ਨਿਯੁਕਤ ਕੀਤੇ ਜਾਣਗੇ।
ਇਹ ਪ੍ਰੀਖਿਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਮੁਢਲੀ ਪ੍ਰੀਖਿਆ ਫਰਵਰੀ 2021 ਵਿੱਚ ਹੋ ਸਕਦੀ ਹੈ। ਬਿਨੈਕਾਰ ਨੂੰ ਇਮਤਿਹਾਨ ਦੇਣ ਲਈ 21 ਸਾਲ ਤੋਂ ਵੱਧ ਉਮਰ ਦਾ ਹੋਣਾ ਲਾਜ਼ਮੀ ਹੈ। ਗ੍ਰੈਜੂਏਸ਼ਨ ਦੀ ਡਿਗਰੀ ਅਤੇ 10 ਵੀਂ ਕਲਾਸ 'ਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿੱਚ ਪਾਸ ਹੋਣਾ ਲਾਜ਼ਮੀ ਹੈ। ਡੀਐਸਪੀ ਦੇ ਅਹੁਦੇ ਲਈ ਉਮਰ ਹੱਦ 21 ਤੋਂ 28 ਸਾਲ ਰੱਖੀ ਗਈ ਹੈ। ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਤਹਿਤ ਆਮ ਸ਼੍ਰੇਣੀ ਦੇ ਬਿਨੈਕਾਰ ਛੇ ਵਾਰ ਪ੍ਰੀਖਿਆ ਦੇ ਸਕਦੇ ਹਨ ਅਤੇ ਉਮੀਦਵਾਰ ਦੀ ਉਮਰ 21 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਪਰ ਇਹ ਨਿਯਮ ਰਾਖਵੀਂ ਜਮਾਤ ਤੇ ਲਾਗੂ ਨਹੀਂ ਹੋਏਗਾ।
ਇਨ੍ਹਾਂ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ- ਪੀਸੀਐਸ (ਕਾਰਜਕਾਰੀ ਸ਼ਾਖਾ) 20 ਅਸਾਮੀਆਂ, ਡੀਐਸਪੀ- 26 ਅਸਾਮੀਆਂ, ਤਹਿਸੀਲਦਾਰ 4 ਅਸਾਮੀਆਂ, ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਅਫਸਰ ਦੀਆਂ 2 ਅਸਾਮੀਆਂ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੀਆਂ 2 ਅਸਾਮੀਆਂ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾ ਦੀਆਂ 4 ਅਸਾਮੀਆਂ, ਲੇਬਰ ਐਂਡ ਕਨਜ਼ਰਵੇਸ਼ਨ ਅਫਸਰ 1 ਅਸਾਮੀ, ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ 6 ਅਸਾਮੀਆਂ, ਡਿਪਟੀ ਸੁਪਰਡੈਂਟ ਜੇਲ੍ਹ ਅਤੇ ਜ਼ਿਲ੍ਹਾ ਪ੍ਰੋਬੇਸ਼ਨ ਅਫਸਰ (ਗਰੇਡ -2) 10 ਅਸਾਮੀਆਂ।
Education Loan Information:
Calculate Education Loan EMI