ਚੰਡੀਗੜ੍ਹ: ਪੰਜਾਬ ਪਟਵਾਰੀ ਦਾਖਲਾ ਕਾਰਡ: ਅਧੀਨ ਸੇਵਾਵਾਂ ਸੇਵਾਵਾਂ ਬੋਰਡ (ਐਸਐਸਐਸਬੀ ਪੰਜਾਬ-SSSB Punjab) ਨੇ 08 ਅਗਸਤ 2021 (ਐਤਵਾਰ) ਨੂੰ ਪਟਵਾਰੀ, ਜ਼ਿਲ੍ਹਾਦਾਰ ਤੇ ਸਿੰਜਾਈ ਬੁਕਿੰਗ ਕਲਰਕ ਦੇ ਅਹੁਦੇ ਲਈ ਹੋਣ ਵਾਲੀ ਸ਼ੁਰੂਆਤੀ ਲਿਖਤੀ ਪ੍ਰੀਖਿਆ ਲਈ ਦਾਖਲਾ ਕਾਰਡ ਜਾਰੀ ਕਰ ਦਿੱਤਾ ਹੈ। ਪੰਜਾਬ ਪਟਵਾਰੀ ਐਡਮਿਟ ਕਾਰਡ ਐਸਐਸਐਸਬੀ ਦੀ ਅਧਿਕਾਰਤ ਵੈਬਸਾਈਟ sssb.punjab.gov.in 'ਤੇ ਉਪਲਬਧ ਹੈ।
ਜਿਹੜੇ ਉਮੀਦਵਾਰਾਂ ਨੇ ਪੰਜਾਬ ’ਚ ਪਟਵਾਰੀਆਂ ਦੀ ਭਰਤੀ ਲਈ ਅਰਜ਼ੀ ਦਿੱਤੀ ਹੈ ਤੇ ਪ੍ਰੀਖਿਆ ਵਿੱਚ ਸ਼ਾਮਲ ਹੋ ਰਹੇ ਹਨ ਉਹ ਸਰਕਾਰੀ ਵੈਬਸਾਈਟ ਤੋਂ ਪੰਜਾਬ ਪਟਵਾਰੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਵਿੱਚ 120 ਅੰਕਾਂ ਦੇ 120 ਪ੍ਰਸ਼ਨ ਹੋਣਗੇ ਜਿਸ ਲਈ 2 ਘੰਟੇ ਦਿੱਤੇ ਜਾਣਗੇ। ਹਰ ਪ੍ਰਸ਼ਨ 1 ਅੰਕ ਦਾ ਹੋਵੇਗਾ।
Punjab Patwari Admit Card: ਇੰਝ ਕਰੋ ਡਾਊਨਲੋਡ ਐਡਮਿਟ ਕਾਰਡ
· PSSSB ਦੀ ਅਧਿਕਾਰਤ ਵੈਬਸਾਈਟ - sssb.punjab.gov.in ਤੇ ਜਾਓ
· ਪਟਵਾਰੀ, ਜ਼ਿਲਾਦਾਰ ਤੇ ਸਿੰਚਾਈ ਬੁਕਿੰਗ ਕਲਰਕ ਦੇ ਅਹੁਦੇ ਲਈ ਮਿਤੀ 08/08/2021 (ਐਤਵਾਰ) ਦੀ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਡਾਉਨਲੋਡ ਕਰੋ 'ਤੇ ਕਲਿਕ ਕਰੋ।
· ਇੱਕ ਨਵਾਂ ਪੰਨਾ ਖੁਲ੍ਹੇਗਾ ਜਿੱਥੇ ਤੁਹਾਨੂੰ ਆਪਣਾ ਅਰਜ਼ੀ ਨੰਬਰ, ਲਿੰਗ, ਜਨਮ ਮਿਤੀ ਅਤੇ ਸੁਰੱਖਿਆ ਕੋਡ ਦੀ ਚੋਣ ਕਰਨੀ ਪਵੇਗੀ।
· 'ਡਾਊਨਲੋਡ ਐਡਮਿਟ ਕਾਰਡ' 'ਤੇ ਕਲਿਕ ਕਰੋ। ਇੰਝ ਪੀਐਸਐਸਐਸਬੀ ਪਟਵਾਰੀ ਐਡਮਿਟ ਕਾਰਡ ਡਾਊਨਲੋਡ ਕਰੋ।
ਦੱਸ ਦੇਈਏ ਕਿ ਭਰਤੀ 1152 ਖਾਲੀ ਅਸਾਮੀਆਂ ਨੂੰ ਭਰਨ ਲਈ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ 1090 ਅਸਾਮੀਆਂ ਮਾਲ ਵਿਭਾਗ ਵਿੱਚ ਪਟਵਾਰੀ ਦੀਆਂ ਅਸਾਮੀਆਂ ਲਈ ਹਨ, 26 ਅਸਾਮੀਆਂ ਸਿੰਜਾਈ ਬੁਕਿੰਗ ਕਲਰਕ (ਪਟਵਾਰੀ) ਦੀਆਂ ਅਸਾਮੀਆਂ ਲਈ ਹਨ, 32 ਖਾਲੀ ਅਸਾਮੀਆਂ ਜਲ ਸਰੋਤ ਵਿਭਾਗ ਵਿੱਚ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਤੇ 4 PWRMDC ਵਿੱਚ ਜ਼ਿਲ੍ਹੇਦਾਰਾਂ ਦੀਆਂ ਅਸਾਮੀਆਂ ਲਈ ਹਨ।
ਇਹ ਵੀ ਪੜ੍ਹੋ: MS Dhoni New Haircut: ਧੋਨੀ ਨੇ ਮੁੜ ਬਦਲਿਆ ਆਪਣਾ ਲੁੱਕ, 'ਕੈਪਟਨ ਕੂਲ' ਦੇ ਨਵੇਂ ਲੁੱਕ 'ਚ ਤਸਵੀਰਾਂ ਵਾਈਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI