Recruitment 2020: ਪੰਜਾਬ ਵਿੱਚ ਸਰਕਾਰੀ ਟੀਚਰ ਲੱਗਣ ਵਾਲਿਆਂ ਲਈ ਚੰਗੀ ਖ਼ਬਰ ਹੈ। ਸਿੱਖਿਆ ਵਿਭਾਗ (School Education Dept, Punjab) ਨੇ ਪ੍ਰੀ ਪ੍ਰਾਇਮਰੀ ਅਧਿਆਪਕ ਦੀਆਂ 8393 ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

ਉਮੀਦਵਾਰ 1 ਦਸੰਬਰ 2020 ਤੋਂ ਵਿਭਾਗ ਦੀ ਵੈੱਬਸਾਈਟ educationrecruitmentboard.com ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਪਰ ਇਸ ਤੋਂ ਪਹਿਲਾਂ ਉਮੀਦਵਾਰ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਨਾਲ ਪੜ੍ਹ ਲੈਣ।

ਪੰਜਾਬ ਪ੍ਰੀ ਪ੍ਰਾਇਮਰੀ ਭਰਤੀ
ਆਨਲਾਈਨ ਲਿੰਕ ਐਕਟਿਵ ਹੋਣ ਦੀ ਤਾਰੀਖ- 1 ਦਸੰਬਰ 2020
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ-21 ਦਸੰਬਰ 2020

ਵਿੱਦਿਅਕ ਯੋਗਤਾ -
ਬਿਨੈਕਾਰ ਨੇ ਘੱਟੋ-ਘੱਟ 45 ਪ੍ਰਤੀਸ਼ਤ ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਨਰਸਰੀ ਸਿੱਖਿਆ ਵਿੱਚ ਘੱਟੋ-ਘੱਟ ਇੱਕ ਸਾਲ ਦਾ ਡਿਪਲੋਮਾ ਕੋਰਸ ਵੀ ਕੀਤਾ ਹੋਣਾ ਚਾਹੀਦਾ ਹੈ। ਬਿਨੈਕਾਰ ਨੂੰ 10ਵੀਂ ਜਮਾਤ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ ਹੋਣੀ ਲਾਜ਼ਮੀ ਹੈ।

ਅਰਜ਼ੀ ਦੀ ਫੀਸ - ਜਨਰਲ ਸ਼੍ਰੇਣੀ ਅਤੇ ਹੋਰਾਂ ਲਈ 1000 ਰੁਪਏ, ਐਸਸੀ-ਐਸਟੀ ਲਈ 500 ਰੁਪਏ।

Education Loan Information:

Calculate Education Loan EMI