ਮੁੰਬਈ: ਬਿੱਗ ਬੌਸ 12 ਨੂੰ ਸ਼ੁਰੂ ਹੋਏ ਕਈ ਹਫਤੇ ਹੋ ਚੁੱਕੇ ਹਨ। ਬੀਤੇ ਐਪੀਸੋਡ ‘ਚ ਸ਼ਿਲਪਾ ਤੇ ਵਿਕਾਸ ਗੁਪਤਾ ਨੇ ਬਿੱਗ ਬੌਸ ‘ਚ ਐਂਟਰੀ ਕੀਤੀ ਸੀ ਜਿਸ ਨੂੰ ਦੇਖ ਕੇ ਸਾਰੇ ਕਾਫੀ ਹੈਰਾਨ ਹੋ ਗਏ। ਸ਼ਿਲਪਾ ਪਿਛਲੇ ਸੀਜ਼ਨ ਦੀ ਵਿਨਰ ਰਹਿ ਚੁੱਕੀ ਹੈ ਜਦੋਂਕਿ ਵਿਕਾਸ ਨੂੰ ਪਿਛਲੇ ਸੀਜ਼ਨ ਦੇ ਮਾਸਟਰਮਾਇੰਡ ਦਾ ਖਿਤਾਬ ਮਿਲਿਆ ਸੀ।



ਦੋਨਾਂ ਨੇ ਘਰ ‘ਚ ਐਂਟਰੀ ਲੈਂਦੇ ਹੀ ਘਰਦਿਆਂ ਨੂੰ ਖੂਬ ਖਰੀ-ਖੋਟੀ ਸੁਣਾਈ। ਹੁਣ ਮੇਕਰ ਸ਼ੋਅ ‘ਚ ਨਵਾਂ ਧਮਾਲ ਮਚਾਉਣਾ ਚਾਹੁੰਦੇ ਹਨ। ਦੀਵਾਲੀ ਜਲਦੀ ਹੀ ਆ ਰਹੀ ਹੈ ਜਿਸ ਨੂੰ ਲੈ ਕੇ ਬਿੱਗ ਬੌਸ ਮੇਕਰਸ ਨੇ ਪਲਾਨ ਕੀਤਾ ਹੈ ਘਰ ‘ਚ ਸਪਨਾ ਚੌਧਰੀ ਨੂੰ ਐਂਟਰੀ ਦੇਣ ਦਾ। ਜੀ ਹਾਂ, ਸਪਨਾ ਘਰ ‘ਚ ਐਂਟਰੀ ਕਰਨ ਵਾਲੀ ਹੈ।



ਜੀ ਹਾਂ, ਖ਼ਬਰਾਂ ਹਨ ਕਿ ਸਪਨਾ ਦੀਵਾਲੀ ਮੌਕੇ ਘਰ ‘ਚ ਸੈਲੀਬ੍ਰੇਸ਼ਨ ‘ਚ ਹਿੱਸਾ ਲੈਣ ਲਈ ਆ ਰਹੀ ਹੈ ਜਿਸ ‘ਚ ਉਹ ਡਾਂਸ ਦਾ ਤੜਕਾ ਲਾਵੇਗੀ ਤੇ ਘਰਦਿਆਂ ਨੂੰ ਖੂਬ ਐਂਟਰਟੇਨ ਕਰੇਗੀ। ਅਜਿਹੇ ‘ਚ ਇਸ ਮੌਕੇ ਦੀ ਮੇਕਰਸ ਵੱਲੋਂ ਪੂਰੀ ਤਿਆਰੀ ਹੋ ਚੁੱਕੀ ਹੈ ਪਰ ਅਜੇ ਇਸ ਗੱਲ ਦੀ ਕੋਈ ਔਫੀਸ਼ੀਅਲ ਪੁਸ਼ਟੀ ਨਹੀਂ ਹੋਈ। ਦੇਖਦੇ ਹਾਂ ਕਿ ਦੀਵਾਲੀ ‘ਤੇ ਬਿੱਗ ਬੌਸ ਮੇਕਰਸ ਦਾ ਕੀ ਪਲਾਨ ਹੈ।

Education Loan Information:

Calculate Education Loan EMI