ਦੂਜੇ ਦਿਨ ਕਾਰਲ ਮਾਰਕਸ ਦੇ ਜੀਵਨ ਤੇ ਸੰਗਰਾਮ ਸਬੰਧੀ ਕਮੇਟੀ ਦੇ ਮੈਂਬਰ ਹਰਵਿੰਦਰ ਭੰਡਾਲ ਵੱਲੋਂ ਲਿਖੀ ਪੁਸਤਕ ‘ਕਾਰਲ ਮਾਰਕਸ: ਵਿਅਕਤੀ, ਯੁੱਗ ਤੇ ਸਿਧਾਂਤ’ ਉਪਰ ਕੁਇਜ਼ ਮੁਕਾਬਲਾ ਹੋਏਗਾ। ਇਸੇ ਦਿਨ ਹੀ ਚਿੱਤਰਕਲਾ ਮੁਕਾਬਲੇ, ਕਵੀ ਦਰਬਾਰ ਤੇ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਏਗੀ। ਪਹਿਲੀ ਨਵੰਬਰ ਨੂੰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਟਰੱਸਟੀ ਕਾਮਰੇਡ ਨੌਨਿਹਾਲ ਸਿੰਘ ਅਦਾ ਕਰਨਗੇ। ਇਸ ਮੌਕੇ ਕਾਵਿ-ਨਾਟ ਰੂਪੀ, ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ਹੋਏਗਾ। ਲੋਕ ਸੰਗੀਤ ਮੰਡਲੀ ਭਦੌੜ ਗੀਤਾਂ ਤੋਂ ਇਲਾਵਾ ਪੀਪਲਜ਼ ਥੀਏਟਰ, ਲਹਿਰਾਗਾਗਾ ‘ਗਧਾ ਤੇ ਸ਼ੇਰ’ ਨਾਟਕ ਪੇਸ਼ ਕਰਨਗੇ। ਫੁਲਵਾੜੀ ਕਲਾ ਕੇਂਦਰ ਲੋਹੀਆਂ ਵੱਲੋਂ ‘ਜਾਗੋ’ ਕੱਢੀ ਜਾਏਗੀ।
ਪਹਿਲੀ ਨਵੰਬਰ ਦੀ ਸ਼ਾਮ 6.00 ਵਜੇ ਤੋਂ 2 ਨਵੰਬਰ ਸਰਘੀ ਵੇਲੇ ਤੱਕ ਸੁਚੇਤਕ ਰੰਗ ਮੰਚ ਮੋਹਾਲੀ (ਲੇਖਕ ਸ਼ਬਦੀਸ਼, ਨਿਰਦੇਸ਼ਕ ਅਨੀਤਾ ਸ਼ਬਦੀਸ਼) ਵੱਲੋਂ ‘ਮਨ ਮਿੱਟੀ ਦਾ ਬੋਲਿਆ’, ਸਵਰਾਜਬੀਰ ਦਾ ਲਿਖਿਆ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਰੰਗ ਮੰਚ ਅੰਮ੍ਰਿਤਸਰ ਵੱਲੋਂ ‘ਧਰਮ ਗੁਰੂ’, ਗੁਰਮੀਤ ਕੜਿਆਲਵੀ ਦੀ ਰਚਨਾ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ’ਚ ਨਾਟਿਯਮ ਅਭਿਨੇਤਾ ਦਾ ਰੰਗ ਮੰਚ ਬਠਿੰਡਾ ਵੱਲੋਂ ‘ਸਿਲਤਰਾਂ’, ਪ੍ਰੋ. ਅਜਮੇਰ ਸਿੰਘ ਔਲਖ ਦੀ ਰਚਨਾ ਤੇ ਨਿਰਦੇਸ਼ਨਾ ’ਚ ਲੋਕ ਕਲਾ ਮੰਚ ਮਾਨਸਾ ਵੱਲੋਂ ‘ਐਸੇ ਜਨ ਵਿਰਲੇ ਸੰਸਾਰਿ’, ਰੁਜ਼ਗਾਰ ਪ੍ਰਾਪਤੀ ਰੰਗ ਮੰਚ ਇਪਟਾ ਮੋਗਾ ਵੱਲੋਂ ‘ਪਿਸ਼ਾਵਰ ਐਕਸਪ੍ਰੈੱਸ’ ਨਾਟਕ ਖੇਡੇ ਜਾਣਗੇ। ਇਸ ਰਾਤ ਮਾਨਵਤਾ ਕਲਾ ਮੰਚ ਨਗਰ ਕੋਰੀਓਗਰਾਫ਼ੀਆਂ ਪੇਸ਼ ਕਰੇਗਾ। ਇਸੇ ਦੌਰਾਨ ਦੌਰਾਨ ਪੁਸਤਕ ਮੇਲਾ ਤਿੰਨੇ ਦਿਨ ਚੱਲੇਗਾ।
Education Loan Information:
Calculate Education Loan EMI