SBI Recruitment 2022: ਭਾਰਤੀ ਸਟੇਟ ਬੈਂਕ (SBI) ਬੈਂਕ ਵਿੱਚ ਕਲੈਰੀਕਲ ਕਾਡਰ ਵਿੱਚ ਜੂਨੀਅਰ ਐਸੋਸੀਏਟ (ਗਾਹਕ ਸਹਾਇਤਾ ਅਤੇ ਵਿਕਰੀ) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗ ਰਿਹਾ ਹੈ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 478 ਬੈਕਲਾਗ ਅਸਾਮੀਆਂ ਅਤੇ 5008 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈੱਬਸਾਈਟ - bank.sbi/careers ਜਾਂ sbi.co.in ਰਾਹੀਂ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 27 ਸਤੰਬਰ 2022 ਹੈ।
 
ਉਮੀਦਵਾਰਾਂ ਦੀ ਚੋਣ ਸ਼ੁਰੂਆਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ ਜੋ ਨਵੰਬਰ (ਅਸਥਾਈ ਤੌਰ 'ਤੇ) ਅਤੇ ਮੁੱਖ ਪ੍ਰੀਖਿਆ ਜੋ ਦਸੰਬਰ 2022/ਜਨਵਰੀ 2023 (ਅਸਥਾਈ ਤੌਰ 'ਤੇ) ਵਿੱਚ ਆਯੋਜਿਤ ਕੀਤੀ ਜਾਵੇਗੀ।


ਐਸਬੀਆਈ ਕਲਰਕ ਭਰਤੀ 2022: ਰਾਜ ਅਨੁਸਾਰ ਖਾਲੀ ਅਸਾਮੀਆਂ ਦੇ ਵੇਰਵੇ
 
ਗੁਜਰਾਤ - 353
 
ਦਮਨ ਅਤੇ ਦੀਉ - 4
 
ਕਰਨਾਟਕ - 316
 
ਮੱਧ ਪ੍ਰਦੇਸ਼ - 389
 
ਛੱਤੀਸਗੜ੍ਹ - 92
 
ਪੱਛਮੀ ਬੰਗਾਲ - 340
 
ਅੰਡੇਮਾਨ ਅਤੇ ਨਿਕੋਬਾਰ ਟਾਪੂ - 10
 
ਸਿੱਕਮ - 26
 
ਉੜੀਸਾ - 170
 
ਜੰਮੂ ਅਤੇ ਕਸ਼ਮੀਰ - 35
 
ਹਰਿਆਣਾ - 5
 
ਹਿਮਾਚਲ ਪ੍ਰਦੇਸ਼ - 55
 
ਪੰਜਾਬ - 130
 
ਤਾਮਿਲਨਾਡੂ - 355
 
ਪਾਂਡੀਚਰੀ - 7
 
ਦਿੱਲੀ - 32
 
ਉੱਤਰਾਖੰਡ - 120
 
ਤੇਲੰਗਾਨਾ - 225
 
ਰਾਜਸਥਾਨ - 284
 
ਕੇਰਲਾ - 270
 
ਲਕਸ਼ਦੀਪ - 3
 
ਉੱਤਰ ਪ੍ਰਦੇਸ਼ - 631
 
ਮਹਾਰਾਸ਼ਟਰ - 747
 
ਗੋਆ - 50
 
ਅਸਾਮ - 258
 
ਆਂਧਰਾ ਪ੍ਰਦੇਸ਼ - 15
 
ਮਣੀਪੁਰ - 28
 
ਮੇਘਾਲਿਆ - 23
 
ਮਿਜ਼ੋਰਮ - 10
 
ਨਾਗਾਲੈਂਡ - 15
 
ਤ੍ਰਿਪੁਰਾ - 10
 
ਕੁੱਲ - 5008


ਐਸਬੀਆਈ ਕਲਰਕ ਭਰਤੀ 2022: ਅਰਜ਼ੀ ਫੀਸ
 
SC/ST/ PwBD/ ESM/DESM: ਛੋਟ ਦਿੱਤੀ ਗਈ ਹੈ


ਜਨਰਲ/ਓਬੀਸੀ/ਈਡਬਲਿਊਐਸ: 750 ਰੁਪਏ
 
ਐਸਬੀਆਈ ਕਲਰਕ ਭਰਤੀ 2022: ਅਪਲਾਈ ਕਰਨ ਲਈ ਕਦਮ
 
ਸਟੈਪ 1: SBI ਦੀ ਅਧਿਕਾਰਤ ਵੈੱਬਸਾਈਟ - sbi.co.in 'ਤੇ ਜਾਓ।
 
ਸਟੈਪ 2: ਵੈੱਬਸਾਈਟ ਖੋਲ੍ਹਣ ਤੋਂ ਬਾਅਦ, ਉਮੀਦਵਾਰਾਂ ਨੂੰ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਨਾ ਹੋਵੇਗਾ।
 
ਸਟੈਪ 3: ਆਪਣੇ ਲੋੜੀਂਦੇ ਵੇਰਵੇ ਭਰ ਕੇ ਅਰਜ਼ੀ ਦਿਓ ਅਤੇ 'ਸਬਮਿਟ' 'ਤੇ ਕਲਿੱਕ ਕਰੋ।


 


 


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:

 


Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


 


Education Loan Information:

Calculate Education Loan EMI