ਇਸ ਸਮੇਂ ਉੱਤਰ ਭਾਰਤ ਬਹੁਤ ਹੀ ਬੁਰੀ ਤਰ੍ਹਾਂ ਠੰਡ ਦੀ ਚਪੇਟ ਦੇ ਵਿੱਚ ਆਇਆ ਹੋਇਆ ਹੈ। ਬਹੁਤ ਸਾਰੇ ਰਾਜਾਂ ਦੇ ਵਿੱਚ ਤਾਪਮਾਨ ਜ਼ੀਰੋ ਡਿਗਰੀ ਨੂੰ ਛੂਹ ਚੁੱਕਿਆ ਹੈ। ਹੱਥ ਪੈਰ ਸੁੰਨ ਕਰਨ ਵਾਲੀ ਠੰਡ ਕਰਕੇ ਕਈ ਸੂਬਿਆਂ ਨੇ ਸਿਆਲ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ। ਹੁਣ ਯੂਪੀ ਤੋਂ ਅਹਿਮ ਖਬਰ ਆ ਰਹੀ ਹੈ। ਜਿੱਥੇ ਕੜਾਕੇ ਦੀ ਠੰਡ ਕਾਰਨ ਪਿਛਲੇ ਕੁਝ ਦਿਨਾਂ ਤੋਂ ਵਾਰ-ਵਾਰ ਸਕੂਲ ਬੰਦ ਕਰਨੇ ਪੈ ਰਹੇ ਸਨ। ਪਿਛਲੇ ਕੁੱਝ ਦਿਨਾਂ ਤੋਂ ਕਈ ਜ਼ਿਲ੍ਹਿਆਂ ਵਿੱਚ ਦਿਨ ਦੇ ਸਮੇਂ ਧੁੱਪ ਖਿੜਣ ਲੱਗ ਪਈ ਹੈ। ਇਸ ਕਰਕੇ ਮਕਰ ਸੰਕ੍ਰਾਂਤੀ ਦੀ ਛੁੱਟੀ ਤੋਂ ਬਾਅਦ 16 ਜਨਵਰੀ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।

Continues below advertisement

ਪਰਿਸ਼ਦੀ ਸਕੂਲਾਂ ਵਿੱਚ 31 ਦਸੰਬਰ 2025 ਤੋਂ ਚੱਲ ਰਿਹਾ ਸ਼ੀਤ ਛੁੱਟੀਆਂ 15 ਜਨਵਰੀ 2026 ਨੂੰ ਸਮਾਪਤ ਹੋ ਗਿਆ ਹੈ। ਇਸ ਲਈ 16 ਜਨਵਰੀ ਤੋਂ ਪ੍ਰਾਈਮਰੀ ਤੋਂ ਲੈ ਕੇ ਇੰਟਰ ਤੱਕ ਦੇ ਸਕੂਲਾਂ ਵਿੱਚ ਰੌਣਕ ਮੁੜ ਆਉਣ ਦੀ ਸੰਭਾਵਨਾ ਹੈ।

ਇਸ ਜ਼ਿਲ੍ਹੇ 'ਚ ਵੱਧੀਆਂ ਛੁੱਟੀਆਂ

Continues below advertisement

ਹਾਲਾਂਕਿ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਅਜਿਹਾ ਵੀ ਹੈ ਜਿੱਥੇ 16 ਜਨਵਰੀ ਨੂੰ ਸਕੂਲ ਨਹੀਂ ਖੁੱਲਣਗੇ। ਇਹ ਜ਼ਿਲ੍ਹਾ ਪ੍ਰਯਾਗਰਾਜ ਹੈ। ਡੀਐਮ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਜ਼ਿਲ੍ਹਾ ਵਿਦਿਆਲੇ ਨਿਰੀਖਕ ਪੀ.ਐਨ. ਸਿੰਘ ਵੱਲੋਂ ਹੁਕਮ ਜਾਰੀ ਕਰਕੇ ਦੱਸਿਆ ਗਿਆ ਕਿ 16 ਜਨਵਰੀ ਤੋਂ 20 ਜਨਵਰੀ ਤੱਕ ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ। ਨਾਲ ਹੀ ਕਿਹਾ ਗਿਆ ਹੈ ਕਿ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਠੰਡ ਦੇ ਮੱਦੇਨਜ਼ਰ ਅੱਠਵੀਂ ਤੱਕ ਦੇ ਸਕੂਲ 15 ਜਨਵਰੀ ਤੱਕ ਬੰਦ ਰੱਖੇ ਗਏ ਸਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਯਾਗਰਾਜ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਨੇ ਮਕਰ ਸੰਕ੍ਰਾਂਤੀ ਅਤੇ ਮਾਘੀ ਦੇ ਤਿਉਹਾਰ ਮਾਘੀ ਦੇ ਤਿਉਹਾਰ ਕਾਰਨ ਭੀੜ, ਆਵਾਜਾਈ ਵਿੱਚ ਮੁਸ਼ਕਲ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਬੋਰਡਾਂ ਦੇ ਪਹਿਲੀ ਤੋਂ 12ਵੀਂ ਜਮਾਤ ਦੇ ਸਕੂਲਾਂ ਵਿੱਚ 16 ਜਨਵਰੀ 2026 ਤੋਂ 20 ਜਨਵਰੀ 2026 ਤੱਕ ਛੁੱਟੀਆਂ ਰੱਖਣ ਦੇ ਹੁਕਮ ਦਿੱਤੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI