ਦਰਅਸਲ, ਜਨਤਕ ਸਿਹਤ ਇੰਜਨੀਅਰਿੰਗ ਵਿਭਾਗ ਵਿੱਚ ਜੂਨੀਅਰ ਇੰਜਨੀਅਰਿੰਗ ਦੇ ਅਹੁਦੇ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਪੋਸਟ ਲਈ ਲਏ ਗਏ ਲਿਖਤੀ ਪਰਚੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਉਮੀਦਵਾਰ ਸੰਨੀ ਲਿਓਨੀ ਹੈ। ਉਸ ਦੇ ਪਿਤਾ ਦਾ ਨਾਂ ਲਿਓਨਾ ਲਿਓਨੀ ਲਿਖਿਆ ਗਿਆ ਹੈ।
ਅਧਿਕਾਰਤ ਵੈੱਬਸਾਈਟ ਵੱਲੋਂ ਜਾਰੀ ਮੈਰਿਟ ਲਿਸਟ ਮੁਤਾਬਕ ਪਹਿਲਾ ਥਾਂ ਹਾਸਲ ਕਰਨ ਵਾਲੀ ਸੰਨੀ ਲਿਓਨੀ ਨੇ 98.50 ਫ਼ੀਸਦ ਅੰਕ ਹਾਸਲ ਕੀਤੇ ਹਨ। ਸਕੋਰ ਕਾਰਡ ਮੁਤਾਬਕ ਸੰਨੀ ਲਿਓਨੀ ਨੇ 73.50 ਅੰਕ ਵਿੱਦਿਅਕ ਯੋਗਤਾ ਤੇ 25.00 ਅੰਕ ਤਜ਼ਰਬੇ ਦੇ ਹਾਸਲ ਹੋਏ ਹਨ।
Education Loan Information:
Calculate Education Loan EMI