ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਹੁਣ ਪੜ੍ਹਾਈ ਨੂੰ ਲੀਹ 'ਤੇ ਲਿਆਉਣ ਲਈ ਸਰਗਰਮ ਹੋਇਆ ਹੈ। ਮਹਿਕਮੇ ਨੇ ਡੀਈਓਜ਼ ਨੂੰ ਖਾਲੀ ਆਸਾਮੀਆਂ ਸਬੰਧੀ ਮੁੱਖ ਦਫ਼ਤਰ ਨਾਲ ਸੰਪਰਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਅਧਿਆਪਕਾਂ ਦੇ ਬਦਲਵੇਂ ਪ੍ਰਬੰਧ ਸਮੇਂ ਸਿਰ ਕੀਤੇ ਜਾ ਸਕਣ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਡੀਈਓ ਹਰ ਸਕੂਲ ਪ੍ਰਤੀ ਚੌਕਸ ਰਹਿਣ ਦੇ ਆਦੇਸ਼ ਦਿੱਤੇ ਹਨ। ਯਾਦ ਰਹੇ ਸਿੱਖਿਆ ਮਹਿਕਮਾ ਹੁਣ ਤੱਕ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਬਦਲੀਆਂ ਕਰਦਾ ਹੈ ਤਾਂ ਜੋ ਪੜ੍ਹਾਈ ਖਰਾਬ ਨਾ ਹੋਏ।
ਇਸ ਬਾਰੇ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਅਕ ਸੈਸ਼ਨ ਦੇ ਆਖਰ ਵਿੱਚ ਅਜਿਹੇ ਫੈਸਲੇ ਬੇਹੱਦ ਘਾਤਕ ਹਨ। ਇਸ ਨਾਲ ਜਿੱਥੇ ਪੜ੍ਹਾਈ 'ਤੇ ਅਸਰ ਪੈ ਰਿਹਾ ਹੈ, ਉੱਥੇ ਹੀ ਅਧਿਆਪਕ ਵੀ ਸ਼ਸ਼ੋਪੰਜ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਓਪੀ ਸੋਨੀ ਕੋਲ ਤਜਰਬਾ ਨਾ ਹੋਣ ਕਰਕੇ ਅਫਸਰਾਂ ਨੇ ਸਾਰਾ ਸਿਸਟਮ ਉਲਝਾ ਦਿੱਤਾ ਹੈ। ਗੈਰ ਤਜਰਬੇ ਕਰਕੇ ਹੀ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀ ਤੋਂ ਵਾਤਾਵਰਨ ਮਹਿਕਮਾ ਵਾਪਸ ਲੈ ਲਿਆ ਸੀ। ਹੁਣ ਸਿੱਖਿਆ ਮਹਿਕਮਾ ਦਾ ਕੰਮ ਵੀ ਡਾਵਾਂਡੋਲ ਹੋ ਗਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਅਧਿਆਪਕਾ ਰੈਗੂਲਰ ਹੋ ਕੇ ਆਪੋ ਆਪਣੇ ਮਨਪਸੰਦ ਸਟੇਸ਼ਨਾਂ ’ਚ ਤਾਇਨਾਤ ਹੋ ਰਹੇ ਹਨ। ਅਜਿਹੇ ਮਾਹੌਲ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸਕੂਲਾਂ ਅੰਦਰ ਅਧਿਆਪਕਾਂ ਦੀ ਘਾਟ ਹੋਣ ਲੱਗੀ ਹੈ। ਇਸ ਲਈ ਸਿੱਖਿਆ ਵਿਭਾਗ ਹਰਕਤ ’ਚ ਆ ਗਿਆ ਹੈ। ਉਨ੍ਹਾਂ ਮੰਨਿਆ ਕਿ ਸਾਂਝੇ ਮੋਰਚੇ ਦੇ ਸੰਘਰਸ਼ ਕਾਰਨ ਵੀ ਸਕੂਲਾਂ ਅੰਦਰ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
Education Loan Information:
Calculate Education Loan EMI