ਜਲੰਧਰ: ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਤੇ ਤਨਖ਼ਾਹਾਂ ਘਟਾ ਕੇ ਪੱਕਾ ਕਰਨ ਦੇ ਰੋਸ ਵਿੱਚ ਸਮੁੱਚਾ ਅਧਿਆਪਕ ਵਰਗ ਇੱਕਜੁੱਟ ਹੋ ਗਿਆ ਹੈ ਅਤੇ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅਧਿਆਪਕਾਂ ਲੀਡਰ ਆਪੋ-ਆਪਣੀਆਂ ਜਥੇਬੰਦੀਆਂ, ਮੰਚ ਤੇ ਮੋਰਚੇ ਪਾਸੇ ਕਰਕੇ ਸਿਰਫ ਇੱਕ ਅਧਿਆਪਕ ਸ਼ੰਘਰਸ਼ ਕਮੇਟੀ ਪੰਜਾਬ ਦਾ ਗਠਨ ਕਰ ਲਿਆ ਹੈ।


ਇਹ ਵੀ ਪੜ੍ਹੋ: ਸਰਕਾਰ ਖਿਲਾਫ ਡਟੇ ਪੰਜ ਅਧਿਆਪਕ ਲੀਡਰ ਬਰਖਾਸਤ

ਅਧਿਆਪਕ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ 'ਚ ਬੈਠਕ ਮਗਰੋਂ ਦੱਸਿਆ ਕਿ ਆਉਣ ਵਾਲੀ 22 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਪ੍ਰਦਰਸ਼ਨ ਹੋਣਗੇ ਅਤੇ 27 ਜਨਵਰੀ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਸਮਾਂ ਆਪਣੇ ਹੱਕ ਲਈ ਲੜਨ ਵਾਲੇ ਅਧਿਆਪਕਾਂ ਨੂੰ ਨੌਕਰੀਓਂ ਕੱਢਣ, ਦੂਰ-ਦੁਰਾਡੇ ਬਦਲੀਆਂ ਕਰਨ ਅਤੇ ਕੱਚੇ ਅਧਿਆਪਕਾਂ ਪੱਕੇ ਕਰਨ ਬਦਲੇ ਤਨਖ਼ਾਹ ਕਟੌਤੀ ਕਰਨ ਵਾਲੇ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋਂ ਚੱਲਦਾ ਨਹੀਂ ਕਰਦੀ, ਓਨਾ ਸਮਾਂ ਆਰ-ਪਾਰ ਦਾ ਸ਼ੰਘਰਸ਼ ਕੀਤਾ ਜਾਵੇਗਾ।

ਸਬੰਧਤ ਖ਼ਬਰ: ਬਰਖਾਸਤ ਅਧਿਆਪਕ ਲੀਡਰਾਂ ਦੇ ਹੱਕ 'ਚ ਡਟੀ 'ਆਪ'

ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਦਾ ਖਾਮਿਆਜ਼ਾ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਆਉਣ ਵਾਲੀ 27 ਜਨਵਰੀ ਨੂੰ ਅਧਿਆਪਕ ਲੀਡਰ ਸਟੇਜ ਤੋਂ ਬਹੁਤ ਵੱਡੇ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਟਿਆਂ ਵਿੱਚ ਵੰਡੇ ਹੋਏ ਸੰਘਰਸ਼ਸ਼ੀਲ ਅਧਿਆਪਕ ਜਥੇਬੰਦਕ ਤੌਰ 'ਤੇ ਇੱਕਜੁੱਟ ਹੋਏ ਹਨ ਅਤੇ ਸਰਕਾਰ ਨਾਲ ਮੁੜ ਤੋਂ ਮੱਥਾ ਲਾਉਣ ਦੇ ਕਮਰਕੱਸੇ ਕਰ ਰਹੇ ਹਨ।

Education Loan Information:

Calculate Education Loan EMI