ਚੰਡੀਗੜ੍ਹ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਾਲ 2019 ਦੇ ਨਤੀਜੇ ਐਲਾਨ ਦਿੱਤੇ ਹਨ। ਇਨ੍ਹਾ 'ਚ ਪ੍ਰਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਕ ਕੀਤਾ ਹੈ ਜਦਕਿ ਦੂਜਾ ਰੈਂਕ ਜਤਿਨ ਕਿਸ਼ੋਰ ਨੇ ਪ੍ਰਾਪਤ ਕੀਤਾ ਹੈ। ਰੈਂਕ 3 ਹਾਸਲ ਕਰਨ ਵਾਲੀ ਪ੍ਰਤਿਭਾ ਵਰਮਾ ਔਰਤਾਂ ਵਿਚੋਂ ਸਭ ਤੋਂ ਵੱਧ ਸਕੋਰ ਕਰਨ ਵਾਲੀ ਹੈ।ਇਸ ਦੌਰਾਨ ਪੰਜਾਬ ਦੇ ਮੁਹਾਲੀ ਦੀ ਇੱਕ ਲੜਕੀ ਨੇ 80ਵਾਂ ਰੈਂਕ ਹਾਸਲ ਕੀਤਾ ਹੈ।ਇਸ ਦੇ ਨਾਲ ਹੀ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ ਤੋਂ ਐਮਬੀਬੀਐਸ ਦਾ ਵਿਦਿਆਰਥੀ ਡਾ. ਦਰਪਣ ਆਹਲੂਵਾਲੀਆ ਪਹਿਲੇ 100 ਉਮੀਦਵਾਰਾਂ ਵਿੱਚੋਂ ਇੱਕ ਹੈ।



ਕੁੱਲ 829 ਉਮੀਦਵਾਰ ਪ੍ਰੀਖਿਆ ਵਿੱਚ ਪਾਸ ਹੋਏ ਹਨ। ਜ਼ਿਆਦਾਤਰ ਯੋਗ ਉਮੀਦਵਾਰ (304) ਆਮ ਸ਼੍ਰੇਣੀ (General Category)ਦੇ ਹਨ। ਉਮੀਦਵਾਰਾਂ ਨੂੰ ਸਿਵਲ ਸੇਵਾਵਾਂ ਤੋਂ ਇਲਾਵਾ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ੀ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਦੀ ਸਿਫਾਰਸ਼ ਕੀਤੀ ਗਈ ਹੈ।



ਇਸ ਤੋਂ ਇਲਾਵਾ ਬੱਦੀ ਦੀ ਲੜਕੀ ਮੁਸਕਾਨ ਜਿੰਦਲ ਨੇ ਪਹਿਲੀ ਕੋਸ਼ਿਸ਼ 'ਚ ਹੀ ਯੂਪੀਐਸਸੀ ਦੀ ਪ੍ਰੀਖਿਆ ਵਿੱਚ 87ਵਾਂ ਰੈਂਕ ਪ੍ਰਾਪਤ ਕੀਤਾ ਹੈ।ਉਮੀਦਵਾਰ ਮੈਰਿਟ ਸੂਚੀ UPSC ਦੀ ਅਧਿਕਾਰਤ ਵੈਬਸਾਈਟ- upsc.gov.in ਰਾਹੀਂ ਦੇਖ ਸਕਦੇ ਹਨ।



ਯੂਪੀਐਸਸੀ ਨੇ 182 ਉਮੀਦਵਾਰਾਂ ਦੀ ਇਕ ਰਿਜ਼ਰਵ ਸੂਚੀ ਵੀ ਬਣਾਈ ਰੱਖੀ ਹੈ। ਸਰਕਾਰੀ ਨੋਟਿਸ ਰਾਹੀਂ ਦੱਸਿਆ ਗਿਆ ਹੈ ਕਿ ਕੁੱਲ 180 ਵਿੱਚੋਂ IAS ਅਹੁਦਿਆਂ ਲਈ 180,IFS ਲਈ 24, IPS ਲਈ 150, ਕੇਂਦਰੀ ਸੇਵਾਵਾਂ ਗਰੁਪ ਏ ਲਈ 438 ਅਤੇ ਗਰੁਪ ਬੀ ਪੱਧਰੀ ਸੇਵਾਵਾਂ ਲਈ 135 ਉਮੀਦਵਾਰ ਚੁਣੇ ਗਏ ਹਨ। 11 ਉਮੀਦਵਾਰਾਂ ਦਾ ਨਤੀਜਾ ਹਾਲੇ ਰੋਕਿਆ ਗਿਆ ਹੈ।ਵੱਖ ਵੱਖ ਸੇਵਾਵਾਂ ਵਿਚ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ 927 ਹੈ।


Education Loan Information:

Calculate Education Loan EMI