ਨਵੀਂ ਦਿੱਲੀ: ਸੀਬੀਐਸਈ ਵੱਲੋਂ ਬੀਤੇ ਦਿਨੀਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਟੌਪਰ ਵਿਦਿਆਰਥੀਆਂ ਲਈ ਹਰੇਕ ਨੇ ਖ਼ੁਸ਼ੀਆਂ ਮਨਾਈਆਂ ਪਰ ਇੱਕ ਮਾਂ ਨੇ ਆਪਣੇ ਐਵਰੇਜ ਸਟੂਡੈਂਟ ਪੁੱਤਰ ਦੇ ਪਾਸ ਹੋਣ 'ਤੇ ਫੇਸਬੁੱਕ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਵਾਇਰਲ ਹੋ ਗਿਆ।


ਵੰਦਨਾ ਸੂਫੀ ਕਟੋਚ ਨਾਂ ਦੀ ਮਹਿਲਾ ਨੇ ਆਪਣੇ ਫੇਸਬੁੱਕ ਖਾਤੇ 'ਤੇ ਪੋਸਟ ਕੀਤਾ ਕਿ ਮੇਰੇ ਪੁੱਤਰ ਨੇ ਸੀਬੀਐਸਈ ਦੀ 10ਵੀਂ ਕਲਾਸ ਵਿੱਚੋਂ 60% ਫ਼ੀਸਦ ਅੰਕ ਪ੍ਰਾਪਤ ਕੀਤੇ ਹਨ ਤੇ ਉਸ ਨੂੰ ਆਪਣੇ ਪੁੱਤਰ 'ਤੇ ਬੇਹੱਦ ਮਾਣ ਹੈ। ਉਨ੍ਹਾਂ ਲਿਖਿਆ ਕਿ ਹਾਂ ਇਹ 90 ਫ਼ੀਸਦ ਨਹੀਂ ਹਨ, ਪਰ ਇਸ ਨਾਲ ਫਰਕ ਨਹੀਂ ਪੈਂਦਾ। ਮਾਂ ਨੇ ਆਪਣੇ ਪੁੱਤਰ ਦੀ ਬੁੱਧੀਮਾਨੀ, ਉਤਸੁਕਤਾ ਤੇ ਚੰਗਿਆਈ ਦੀ ਸ਼ਲਾਘਾ ਵੀ ਕੀਤੀ।

ਆਮ ਜਿਹੇ ਅੰਕ ਹਾਸਲ ਕਰਨ 'ਤੇ ਵੰਦਨਾ ਕਟੋਚ ਵੱਲੋਂ ਪਾਈ ਗਈ ਪੋਸਟ ਨੂੰ ਹਜ਼ਾਰਾਂ ਸ਼ੇਅਰ ਤੇ ਲਾਈਕ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਆਪਣੀ ਫੇਸਬੁੱਕ ਪੋਸਟ ਦੀਆਂ ਖ਼ਬਰਾਂ ਲੱਗਣ 'ਤੇ ਉਹ ਕਾਫੀ ਹੈਰਾਨ ਵੀ ਹੈ। ਵੰਦਨਾ ਦੀ ਪੋਸਟ ਉਨ੍ਹਾਂ ਮਾਪਿਆਂ ਲਈ ਸੇਧ ਦੇਣ ਵਾਲੀ ਹੈ, ਜੋ ਆਪਣੇ ਬੱਚਿਆਂ ਨੂੰ ਵਧੀਆ ਅੰਕ ਲੈਣ ਲਈ ਜ਼ਬਰਦਸਤ ਦਬਾਅ ਬਣਾਉਂਦੇ ਰਹਿੰਦੇ ਹਨ।

Education Loan Information:

Calculate Education Loan EMI