Priyanka Gandhi on CBSE 10th Paper: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੀਬੀਐਸਈ ਦੇ 10ਵੀਂ ਜਮਾਤ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ 'ਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਇਹ ਪ੍ਰਸ਼ਨ 'ਲਿੰਗ ਰੂੜ੍ਹੀਵਾਦ' ਨੂੰ ਵਧਾਵਾ ਦੇ ਰਿਹਾ ਹੈ। ਦਰਅਸਲ ਪ੍ਰਿਅੰਕਾ ਨੇ 10ਵੀਂ ਦੇ ਪ੍ਰਸ਼ਨ ਪੱਤਰ 'ਤੇ ਸਵਾਲ ਖੜ੍ਹੇ ਕੀਤੇ ਅਤੇ ਟਵੀਟ ਕਰਕੇ ਕਿਹਾ, 'ਅਵਿਸ਼ਵਾਸ਼ਯੋਗ! ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ? ਇਸ ਤੋਂ ਇਲਾਵਾ ਪ੍ਰਿਅੰਕਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੀ ਭਾਜਪਾ ਸਰਕਾਰ ਔਰਤਾਂ ਖਿਲਾਫ ਅਜਿਹੇ ਵਿਚਾਰਾਂ ਦਾ ਸਮਰਥਨ ਕਰਦੀ ਹੈ, ਜੇਕਰ ਨਹੀਂ ਤਾਂ CBSE ਦੇ ਪ੍ਰਸ਼ਨ ਪੱਤਰ 'ਚ ਅਜਿਹੇ ਸਵਾਲ ਕਿਉਂ ਸ਼ਾਮਲ ਕੀਤੇ ਗਏ ਹਨ।
ਦਰਅਸਲ ਸ਼ਨੀਵਾਰ ਨੂੰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਕਰਵਾਈ ਸੀ। ਇਸ ਨਾਲ ਹੀ ਕਈ ਲੋਕਾਂ ਨੇ ਪ੍ਰੀਖਿਆ 'ਚ ਪੁੱਛੇ ਗਏ ਕੁਝ ਸਵਾਲਾਂ 'ਤੇ ਨਾਰਾਜ਼ਗੀ ਜਤਾਈ ਹੈ। ਇਨ੍ਹਾਂ ਸਵਾਲਾਂ ਨੂੰ ਜੇਂਡਰ ਸਟੀਰਿਓਟਾਈਪ ਅਤੇ ਔਰਤ ਵਿਰੋਧੀ ਮੰਨਿਆ ਜਾ ਰਿਹਾ ਹੈ। ਸਵਾਲ ਦੀ ਇਕ ਲਾਈਨ ਵਿਚ ਔਰਤਾਂ ਲਈ ਕਿਹਾ ਗਿਆ ਹੈ ਕਿ ਉਹ ਆਪਣੀ ਹੀ ਦੁਨੀਆ 'ਚ ਰਹਿੰਦੀਆਂ ਹਨ।
ਜਦੋਂ ਕਿ ਇਕ ਹੋਰ ਲਾਈਨ ਵਿਚ ਕਿਹਾ ਗਿਆ ਹੈ ਕਿ ਅੱਜ ਦੀਆਂ ਆਧੁਨਿਕ ਔਰਤਾਂ ਆਪਣੇ ਪਤੀਆਂ ਦੀ ਗੱਲ ਨਹੀਂ ਸੁਣਦੀਆਂ।ਇਸ ਤੋਂ ਇਲਾਵਾ ਓਕ ਐਂਡ ਲਾਈਨ 'ਤੇ ਲੋਕਾਂ ਨੇ ਇਹ ਕਹਿ ਕੇ ਕਾਫੀ ਇਤਰਾਜ਼ ਕੀਤਾ ਹੈ ਕਿ ਵੀਹਵੀਂ ਸਦੀ ਵਿਚ ਬੱਚੇ ਘੱਟ ਗਏ ਹਨ, ਜਿਸ ਦਾ ਕਾਰਨ ਨਾਰੀਵਾਦੀ ਵਿਦਰੋਹ ਹੈ।
ਪੇਪਰ ਵਿਚ ਕਈ ਤਰੁੱਟੀਆਂ ਦੀਆਂ ਸ਼ਿਕਾਇਤਾਂ ਆਈਆਂ ਸਨ
ਦੱਸ ਦੇਈਏ ਕਿ ਕੱਲ੍ਹ ਵਿਦਿਆਰਥੀਆਂ ਅਤੇ ਕਈ ਅਧਿਆਪਕਾਂ ਨੇ ਸੀਬੀਐਸਈ ਦੁਆਰਾ ਕਰਵਾਏ ਗਏ 10ਵੀਂ ਦੇ ਅੰਗਰੇਜ਼ੀ ਦੇ ਪੇਪਰ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਕਿ ਪੇਪਰ ਵਿਚ ਕਈ ਤਰੁੱਟੀਆਂ ਸਨ, ਜਿਸ ਤੋਂ ਬਾਅਦ ਸੀਬੀਐਸਈ ਨੇ ਇਸ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਹੈ। ਬੋਰਡ ਵੱਲੋਂ ਦੱਸਿਆ ਗਿਆ ਕਿ ਇਸ ਪੇਪਰ ਵਿੱਚ ਕੋਈ ਗਲਤੀ ਨਹੀਂ ਹੈ। ਸਵਾਲਾਂ ਸਬੰਧੀ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI