ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਬਾਲ ਪਬਾਨਾ 'ਚ ਚਿਹਰੇ ਤੋਂ ਪ੍ਰੇਸ਼ਾਨ ਹੋ ਕੇ ਇੱਕ ਨੌਜਵਾਨ ਭਰਤ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਉਹ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਸ ਦੇ ਚਿਹਰੇ ਦਾ ਆਪ੍ਰੇਸ਼ਨ ਕਰਵਾਇਆ ਜਾਵੇ। ਨੌਜਵਾਨ ਦੇਰ ਰਾਤ ਤੋਂ ਹੀ ਪਿੰਡ ਵਿੱਚ ਲੱਗੇ ਮੋਬਾਈਲ ਟਾਵਰ ’ਤੇ ਚੜ੍ਹਿਆ ਹੋਇਆ ਹੈ।

ਦਰਅਸਲ 'ਚ ਹਾਦਸੇ ਵਿੱਚ ਭਰਤ ਦਾ ਚਿਹਰਾ ਝੁਲਸ ਜਾਣ ਕਾਰਨ ਨੁਕਸਾਨਿਆ ਗਿਆ ਹੈ। ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਹੈ। ਟਾਵਰ ਦੇ ਨੇੜੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਹਨ। ਨੌਜਵਾਨ ਨੇ ਰਾਤ ਤੋਂ ਨਾ ਤਾਂ ਕੁਝ ਖਾਧਾ ਤੇ ਨਾ ਹੀ ਪੀਤਾ। ਪ੍ਰਸ਼ਾਸਨ ਦੀ ਤਰਫੋਂ ਤਹਿਸੀਲਦਾਰ ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਨੌਜਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੌਜਵਾਨ ਦੇ ਪਿਤਾ ਵੇਦ ਪ੍ਰਕਾਸ਼ ਨੇ ਦੱਸਿਆ ਕਿ ਇਸ ਦਾ ਨਾਂ ਭਰਤ ਹੈ, ਇਸ ਨੂੰ ਪਿੰਡ ਵਿੱਚ ਕਾਲਾ ਵੀ ਕਿਹਾ ਜਾਂਦਾ ਹੈ। ਇਹ 2013 ਵਿੱਚ ਜਲ ਗਿਆ ਸੀ। ਅੱਖ ਖਰਾਬ ਹੋ ਗਈ ਸੀ ਜੋ ਪਹਿਲਾਂ ਤੋਂ ਠੀਕ ਹੋ ਚੁੱਕੀ ਹੈ। ਲੋਕ ਸਤਾਉਂਦੇ ਹਨ। ਮੂੰਹ ਠੀਕ ਹੋਣ 'ਤੇ ਕਰੀਬ 15 ਲੱਖ ਰੁਪਏ ਦਾ ਖਰਚਾ ਆਵੇਗਾ, ਜੋ ਅਸੀਂ ਗਰੀਬ ਇਸ ਦੇ ਇਲਾਜ ਦਾ ਖਰਚਾ ਚੁੱਕ ਨਹੀਂ ਸਕਦੇ। ਹੁਣ ਐਸਐਚਓ ਤੇ ਤਹਿਸੀਲਦਾਰ ਆ ਗਏ ਹਨ। ਪ੍ਰਸ਼ਾਸਨ ਇਸ ਦਾ ਇਲਾਜ ਕਰਵਾਏ। ਇਹੀ ਉਸ ਦੀ ਮੰਗ ਹੈ ਤੇ ਫ਼ੋਨ ਵੀ ਹੇਠਾਂ ਸੁੱਟ ਦਿੱਤਾ ਹੈ।

ਮਾਂ ਰਾਮਦੇਵੀ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ। ਚਿਹਰੇ ਤੋਂ ਪ੍ਰੇਸ਼ਾਨ ਹੈ। ਭਰਤ ਇਲਾਜ ਕਰਵਾਉਣ ਦੀ ਮੰਗ ਨੂੰ ਲੈ ਕੇ ਉਪਰ ਚੜ੍ਹਿਆ ਹੈ। ਦੂਸਰੇ ਲੋਕ ਚਿੜਾਉਂਦੇ ਹਨ। ਲੋਕ ਬਹਿਕਾਉਂਦੇ ਹਨ ਕਿ ਉਹ ਆਪਣੇ ਭਰਾਵਾਂ ਲਈ ਕਮਾ ਰਿਹਾ ਹੇ ਪਰ ਉਹ ਤੇਰਾ ਵਿਆਹ ਨਹੀਂ ਕਰਵਾ ਰਹੇ। ਭਰਤ ਦੇ ਭਰਾ ਕੁਲਦੀਪ ਨੇ ਦੱਸਿਆ ਕਿ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਸੁਣਵਾਈ ਕਰੇ। ਕੱਲ੍ਹ ਤੋਂ ਕੁਝ ਖਾਧਾ-ਪੀਤਾ ਨਹੀਂ। ਉਸ ਨੇ ਪਾਣੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਉਹ ਆਪਣੇ ਚਿਹਰੇ ਦੀ ਸਰਜਰੀ ਨੂੰ ਲੈ ਕੇ ਚਿੰਤਤ ਹੈ। ਇਲਾਜ ਦੀ ਮੰਗ ਨੂੰ ਲੈ ਕੇ ਉਪਰ ਚੜ੍ਹਿਆ ਹੋਇਆ ਹੈ। ਜੇਕਰ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਮਰਨਾ ਤੈਅ ਹੈ।


Education Loan Information:

Calculate Education Loan EMI