ਚੰਡੀਗੜ੍ਹ: ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਕੀ ਤੁਸੀਂ ਜਾਣਦੇ ਹੋ ਕਿ ਬਿਹਾਰ ਦਾ ਇੱਕ ਔਸਤ ਕਿਸਾਨ ਇੱਕ ਮਹੀਨੇ ਵਿੱਚ ਜਿੰਨਾ ਕਮਾਉਂਦਾ ਹੈ, ਉਸ ਤੋਂ ਪੰਜ ਗੁਣਾ ਵੱਧ ਆਮਦਨ ਪੰਜਾਬ ਦੇ ਔਸਤ ਕਿਸਾਨਾਂ ਦੀ ਹੁੰਦੀ ਹੈ। ਹਰਿਆਣਾ ਦੇ ਕਿਸਾਨਾਂ ਦੀ ਆਮਦਨ ਵੀ ਘੱਟ ਨਹੀਂ। ਕਿਸਾਨਾਂ ਦੀ ਕਮਾਈ ਪੱਖੋਂ ਹਰਿਆਣਾ ਦੇਸ਼ ਵਿੱਚ ਦੂਜੇ ਨੰਬਰ ਉੱਤੇ ਹੈ। ਉਂਝ ਇਹ ਅੰਕੜੇ ਅੱਠ ਸਾਲ ਪੁਰਾਣੇ ਹਨ।
ਬਿਹਾਰ ਦੇ ਕਿਸਾਨਾਂ ਦੀ ਮਾਸਿਕ ਆਮਦਨ ਦੇਸ਼ ਵਿੱਚ ਸਭ ਤੋਂ ਘੱਟ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਸਭ ਤੋਂ ਵੱਧ ਹੈ। ਇਸੇ ਲਈ ਕਿਸਾਨ ਅੰਦੋਲਨ ’ਚ ਪੰਜਾਬ ਦੇ ਕਿਸਾਨ ਹੀ ਸਭ ਤੋਂ ਵੱਧ ਵਿਖਾਈ ਦਿੰਦੇ ਹਨ। ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪਿਛਲੇ ਸਾਲ ਰਾਜ ਸਭਾ ਨੂੰ ਦੱਸਿਆ ਸੀ ਕਿ ਪੰਜਾਬ ਦੇ ਕਿਸਾਨਾਂ ਦੀ ਔਸਤ ਮਾਸਿਕ ਆਮਦਨ 18,059 ਰੁਪਏ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਇੰਝ ਹੀ ਹਰਿਆਣਾ ਦੇ ਕਿਸਾਨਾਂ ਦੀ ਆਮਦਨ 14,434 ਰੁਪਏ ਹੈ।
ਕਿਸਾਨੀ ਅੰਦੋਲਨ ਖ਼ਤਮ ਹੁੰਦਿਆਂ ਹੀ ਪੰਜਾਬ 'ਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਦਾ ਸਫਾਇਆ! ਬਦਲਣ ਲੱਗੇ ਸਮੀਕਰਨ
ਦੇਸ਼ ਵਿੱਚ 12,683 ਰੁਪਏ ਦੀ ਆਮਦਨ ਨਾਲ ਤੀਜੇ ਨੰਬਰ ਉੱਤੇ ਜੰਮੂ-ਕਸ਼ਮੀਰ ਦੇ ਕਿਸਾਨ ਹਨ। ਕੇਰਲ ਦੇ ਕਿਸਾਨ 11,888 ਰੁਪਏ ਦੀ ਆਮਦਨ ਨਾਲ ਚੌਥੇ ਨੰਬਰ ਉੱਤੇ ਹਨ। 5ਵੇਂ ਨੰਬਰ ਉੱਤੇ ਮੇਘਾਲਿਆ ਸੂਬੇ ਦੇ ਕਿਸਾਨ ਹਨ, ਜਿਨ੍ਹਾਂ ਦੀ ਆਮਦਨ 11,792 ਰੁਪਏ ਪ੍ਰਤੀ ਮਹੀਨਾ ਹੈ। ਦੇਸ਼ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਵਾਲੇ ਸੂਬੇ ਉੱਤਰ ਪ੍ਰਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਮੁਕਾਬਲੇ ਕਿਤੇ ਨਹੀਂ ਠਹਿਰਦੇ। ਯੂਪੀ ਦੇ ਕਿਸਾਨਾਂ ਦੀ ਔਸਤ ਮਾਸਿਕ ਆਮਦਨ 4,923 ਰੁਪਏ ਹੈ।
ਕਿਸਾਨ ਅੰਦੋਲਨ ਪਿੱਛੇ ਚੀਨ-ਪਾਕਿ ਦਾ ਹੱਥ? ਫਿਰ ਮੋਦੀ ਸਰਕਾਰ ਜਲਦ ਕਰੇ ਸਰਜੀਕਲ ਸਟ੍ਰਾਈਕ, ਸ਼ਿਵ ਸੈਨਾ ਦੀ ਵੰਗਾਰ
ਬਿਹਾਰ ਦੇ ਕਿਸਾਨਾਂ ਦੀ ਆਮਦਨ ਸਿਰਫ਼ 3,358 ਰੁਪਏ ਪ੍ਰਤੀ ਮਹੀਨਾ ਹੈ। ਪੱਛਮੀ ਬੰਗਾਲ ਦੇ ਕਿਸਾਨਾਂ ਦੀ ਹਾਲਤ ਉਨ੍ਹਾਂ ਤੋਂ ਥੋੜ੍ਹੀ ਵਧੀਆ ਹੈ, ਜੋ 3,980 ਰੁਪਏ ਪ੍ਰਤੀ ਮਹੀਨਾ ਕਮਾ ਲੈਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਿਹਾਰ ਦੇ ਕਿਸਾਨਾਂ ਤੋਂ 5 ਗੁਣਾ ਵੱਧ ਕਮਾਉਂਦੇ ਪੰਜਾਬ ਦੇ ਕਿਸਾਨ, ਵੇਖੋ ਹੈਰਾਨ ਕਰਨ ਵਾਲੇ ਸਰਕਾਰ ਅੰਕੜੇ
ਏਬੀਪੀ ਸਾਂਝਾ
Updated at:
10 Dec 2020 02:28 PM (IST)
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਕੀ ਤੁਸੀਂ ਜਾਣਦੇ ਹੋ ਕਿ ਬਿਹਾਰ ਦਾ ਇੱਕ ਔਸਤ ਕਿਸਾਨ ਇੱਕ ਮਹੀਨੇ ਵਿੱਚ ਜਿੰਨਾ ਕਮਾਉਂਦਾ ਹੈ, ਉਸ ਤੋਂ ਪੰਜ ਗੁਣਾ ਵੱਧ ਆਮਦਨ ਪੰਜਾਬ ਦੇ ਔਸਤ ਕਿਸਾਨਾਂ ਦੀ ਹੁੰਦੀ ਹੈ।
- - - - - - - - - Advertisement - - - - - - - - -