ਚੰਡੀਗੜ੍ਹ: ਕਿਸਾਨ ਅੰਦੋਲਨ ਹੁਣ ਪੂਰੀ ਤਰ੍ਹਾਂ ਹਾਈ ਟੈੱਕ ਹੋ ਗਿਆ ਹੈ ਤੇ ਅੰਦੋਲਨ ਨਾਲ ਜੁੜੇ ਸੰਗਠਨ ਤੇ ਨੌਜਵਾਨ ਇਸ ਅੰਦੋਲਨ ਦੀਆਂ ਹਰ ਛਿਣ ਦੀਆਂ ਗਤੀਵਿਧੀਆਂ ਸੰਚਾਰ ਦੇ ਸਾਧਨਾਂ ਤੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਸਾਹਵੇਂ ਰੱਖ ਰਹੇ ਹਨ। ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕਿਸਾਨ ਅੰਦੋਲਨ ਨਾਲ ਜੁੜੇ ਵੱਡੀ ਗਿਣਤੀ ਵਿੱਚ ਬਹੁਤ ਜ਼ਿਆਦਾ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਡਾਕਟਰ, ਸੀਏ, ਵਕੀਲ ਆਦਿ ਸ਼ਾਮਲ ਹਨ।


ਉਹ ਸਭ ਆਪੋ-ਆਪਣੇ ਤਰੀਕਿਆਂ ਨਾਲ ਇਸ ਅੰਦੋਲਨ ਨਾਲ ਸਬੰਧਤ ਹਰ ਤਰ੍ਹਾਂ ਦਾ ਪੱਖ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚਾ ਰਹੇ ਹਨ। ਕਿਸਾਨ ਅੰਦੋਲਨ ਨੂੰ ਸਿਰਫ਼ ਪ੍ਰੈੱਸ ਨੋਟ ਜਾਰੀ ਕਰਨ ਦੇ ਰਵਾਇਤੀ ਤਰੀਕੇ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਰਿਹਾ। ਰੋਜ਼ਾਨਾ ਕਵਿਤਾਵਾਂ, ਕਾਰਟੂਨ, ਪੇਂਟਿੰਗ ਤੇ ਨਿੱਕੀਆਂ ਫ਼ਿਲਮਾਂ ਦੀਆਂ ਸੈਂਕੜੇ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਹਨ।

ਇੰਝ ਹੁਣ ਇਹ ਸਿਰਫ਼ ਕਿਸਾਨ ਅੰਦੋਲਨ ਨਹੀਂ ਰਹਿ ਗਿਆ, ਸਗੋਂ ਆਮ ਲੋਕਾਂ ਦਾ ਅੰਦੋਲਨ ਬਣ ਚੁੱਕਾ ਹੈ। ਸੋਸ਼ਲ ਮੀਡੀਆ ਉੱਤੇ ਕਿਸਾਨ ਅੰਦੋਲਨ ਦੀਆਂ ਇਨ੍ਹਾਂ ਸਰਗਰਮੀਆਂ ਕਰਕੇ ਹੀ ਹੋਰਨਾਂ ਦੇਸ਼ਾਂ ’ਚ ਰਹਿ ਰਹੇ ਭਾਰਤੀ ਵੀ ਨਵੇਂ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਅੰਦੋਲਨ ਨੂੰ ਆਪਣੀ ਹਮਾਇਤ ਦੇ ਰਹੇ ਹਨ।

ਕਿਸਾਨ ਏਕਤਾ’ ਵੈੱਬਸਾਈਟ ਨੂੰ ਹਜ਼ਾਰਾਂ ਲੋਕ ਰੋਜ਼ਾਨਾ ਵੇਖ ਰਹੇ ਹਨ। ਉੱਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ‘ਕਿਸਾਨ ਏਕਤਾ ਡੌਟ ਇਨ’ ਬਣਾਈ ਹੋਈ ਹੈ; ਉੱਥੇ ਕਿਸਾਨ ਅੰਦੋਲਨ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਵੇਖ ਸਕਦੇ ਹੋ। ਉਸ ਵੈੱਬਸਾਈਟ ਨੂੰ ਕੋਈ ਤਾਮਿਲਨਾਡੂ ਤੋਂ ਪੇਂਟਿੰਗ ਬਣਾ ਕੇ ਅਪਡੇਟ ਕਰ ਰਿਹਾ ਹੈ ਤੇ ਕੋਈ ਕੇਰਲ, ਮਹਾਰਾਸ਼ਟਰ ਜਾਂ ਉੱਤਰ ਪ੍ਰਦੇਸ਼ ਤੋਂ ਕੋਈ ਕਵਿਤਾ ਲਿਖ ਰਿਹਾ ਹੈ। ਇੰਝ ਹੀ ਦੁਨੀਆ ਦੇ ਕੋਣੇ-ਕੋਣੇ ਦੇ ਲੋਕ ਗੀਤ ਲਿਖ ਰਹੇ ਹਨ ਤੇ ਕਾਰਟੂਨ ਬਣਾ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904