ਤਿਰੂਵਨੰਤਪੁਰਮ: ਕੇਰਲ ਦੇ ਸਾਬਕਾ ਸੰਸਦ ਮੈਂਬਰ ਜੋਇਸ ਜਾਰਜ ਨੇ ਕਾਂਗਰਸੀ ਆਗੂ ਤੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਜੋਇਸ ਜਾਰਜ ਨੇ ਕਿਹਾ ਕਿ ਉਹ ਸਿਰਫ਼ ਕੁੜੀਆਂ ਦੇ ਕਾਲਜ ਜਾਂਦੇ ਹਨ। ਜਾਰਜ ਨੇ ਵਿਵਾਦਤ ਬਿਆਨ ਦਿੱਤਾ ਕਿ ਕੁੜੀਆਂ ਨੂੰ ਰਾਹੁਲ ਗਾਂਧੀ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ।
ਇਹ ਗੱਲ ਜੋਇਸ ਜਾਰਜ ਨੇ ਕੇਰਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੀਪੀਆਈ (ਐਮ) ਦੇ ਆਗੂ ਐਮਐਮ ਮਨੀ ਦੇ ਸਮਰਥਨ 'ਚ ਜਨਤਕ ਰੈਲੀ ਦੌਰਾਨ ਕਹੀ। ਜਾਰਜ ਦੇ ਬਿਆਨ 'ਤੇ ਇਤਰਾਜ਼ ਕਰਦਿਆਂ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ।
ਜੋਇਸ ਜਾਰਜ ਨੇ ਇਕ ਜਨਤਕ ਰੈਲੀ 'ਚ ਕਿਹਾ, "ਰਾਹੁਲ ਦੀ ਚੋਣ ਮੁਹਿੰਮ ਇਹ ਹੈ ਕਿ ਉਹ ਲੜਕੀਆਂ ਦੇ ਕਾਲਜ ਜਾਣਗੇ। ਉੱਥੇ ਜਾ ਕੇ ਉਹ ਲੜਕੀਆਂ ਨੂੰ ਝੁਕਣਾ ਸਿਖਾਉਣਗੇ। ਮੇਰੇ ਪਿਆਰੇ ਬੱਚਿਓਂ ਉਨ੍ਹਾਂ ਅੱਗੇ ਨਾ ਝੁਕਣਾ ਤੇ ਸਿੱਧਾ ਖੜ੍ਹੇ ਰਹਿਣਾ... ਉਹ ਵਿਆਹਿਆ ਨਹੀਂ ਹੈ।" ਜੋਇਸ ਜਾਰਜ ਕੇਰਲ ਦੇ ਇਡੁੱਕੀ ਤੋਂ ਆਜ਼ਾਦ ਸੰਸਦ ਮੈਂਬਰ ਰਹਿ ਚੁੱਕੇ ਹਨ।
ਦੂਜੇ ਪਾਸੇ, ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਲਈ ਕਾਂਗਰਸ ਨੇ ਵਿਰੋਧ ਪ੍ਰਗਟਾਇਆ ਹੈ। ਸਾਬਕਾ ਸੰਸਦ ਮੈਂਬਰ 'ਤੇ ਹਮਲਾ ਕਰਦਿਆਂ ਕੇਰਲ ਇਕਾਈ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਸੀਪੀਆਈ (ਐਮ) ਨੂੰ ਵਿਧਾਨ ਸਭਾ ਚੋਣਾਂ 'ਚ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਹੈ। ਇਸ ਪੂਰੀ ਘਟਨਾ ਦੀ ਵੀਡੀਓ ਨੂੰ ਟਵੀਟ ਕਰਦਿਆਂ ਕਾਂਗਰਸ ਨੇ ਜੋਇਸ ਦੇ ਬਿਆਨ ਦੀ ਨਿਖੇਧੀ ਕੀਤੀ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/