ਨਵੀਂ ਦਿੱਲੀ: ਮੰਗਲਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਪੌਟ ਗੋਲਡ 0.1 ਫ਼ੀਸਦੀ ਦੀ ਗਿਰਾਵਟ ਦੇ ਨਾਲ 1701.03 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ ਯੂਐਸ ਗੋਲਡ ਫਿਊਚਰ 0.2 ਫ਼ੀਸਦੀ ਦੀ ਗਿਰਾਵਟ ਨਾਲ 1711.10 ਡਾਲਰ ਪ੍ਰਤੀ ਔਂਸ 'ਤੇ ਪਹਿੰਚ ਗਿਆ।
ਕੌਮਾਂਤਰੀ ਬਾਜ਼ਾਰ ਦੀ ਇਸ ਗਿਰਾਵਟ ਕਾਰਨ ਭਾਰਤੀ ਸਰਾਫ਼ਾ ਬਾਜ਼ਾਰ 'ਚ ਵੀ ਕੀਮਤਾਂ ਘੱਟ ਗਈਆਂ ਹਨ ਤੇ ਮੰਗਲਵਾਰ ਨੂੰ ਐਮਸੀਐਕਸ 'ਚ ਇਸ ਦੀ ਕੀਮਤ 0.4 ਫ਼ੀਸਦੀ ਦੀ ਗਿਰਾਵਟ ਨਾਲ 44,538 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਹ ਲਗਾਤਾਰ ਚੌਥੇ ਸੈਸ਼ਨ 'ਚ ਗਿਰਾਵਟ ਹੈ।
ਚਾਂਦੀ 0.3 ਫ਼ੀਸਦੀ ਦੀ ਗਿਰਾਵਟ ਨਾਲ 63,985 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ 'ਚ ਸੋਨੇ ਦੀ ਕੀਮਤ 44,060 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਸੀ। ਉੱਥੇ ਹੀ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਆਈ ਸੀ।
ਮਹਿੰਗਾਈ ਵਧਣ 'ਤੇ ਸੋਨੇ 'ਚ ਨਿਵੇਸ਼ ਵਧੇਗਾ
ਜਿੱਥੋਂ ਤਕ ਕੌਮਾਂਤਰੀ ਬਾਜ਼ਾਰ ਦਾ ਸਬੰਧ ਹੈ, ਡਾਲਰ ਦੀਆਂ ਕੀਮਤਾਂ 'ਚ ਵਾਧੇ ਅਤੇ ਕੋਰੋਨਾ ਲਾਗ 'ਚ ਟੀਕਾਕਰਨ 'ਚ ਤੇਜ਼ੀ ਕਾਰਨ ਮਹਿੰਗਾਈ ਦਾ ਦਬਾਅ ਵਧਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ 'ਚ ਮਹਿੰਗੇ ਡਾਲਰ ਦੇ ਦਬਾਅ 'ਚ ਸੋਨਾ ਹੇਠਾਂ ਚਲਾ ਗਿਆ ਹੈ, ਪਰ ਇਹ ਸਥਿਤੀ ਜ਼ਿਆਦਾ ਸਮੇਂ ਤਕ ਨਹੀਂ ਰਹਿ ਸਕਦੀ, ਕਿਉਂਕਿ ਨਿਵੇਸ਼ਕ ਮਹਿੰਗਾਈ ਦੀ ਹੇਜ਼ਿੰਗ ਲਈ ਸੋਨੇ 'ਚ ਨਿਵੇਸ਼ ਵਧਾ ਸਕਦੇ ਹਨ।
ਭਾਰਤ 'ਚ ਸੋਨੇ ਦੀ ਕੀਮਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਵਿਆਹਾਂ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਸੋਨੇ ਦੀ ਮੰਗ 'ਚ ਭਾਰੀ ਵਾਧਾ ਹੋਏਗਾ। ਪਿਛਲੇ ਸਾਲ ਅਗਸਤ 'ਚ, ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਗਿਆ ਸੀ। ਉਸ ਸਮੇਂ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਕਾਰਨ ਸੋਨੇ 'ਚ ਨਿਵੇਸ਼ ਕਰ ਰਹੇ ਸਨ। ਹੁਣ ਤਕ ਸੋਨਾ 11 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤਕ ਟੁੱਟ ਚੁੱਕਾ ਹੈ।
ਉੱਥੇ ਹੀ ਗਲੋਬਲ ਬਾਜ਼ਾਰ 'ਚ ਯੂਐਸ ਬਾਂਡ ਦੇ ਯੀਲਡ 'ਚ ਹੋਏ ਵਾਧੇ ਅਤੇ ਡਾਲਰ ਦੀ ਮਜ਼ਬੂਤੀ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਪਿਆ ਹੈ ਇਸ ਤੋਂ ਇਲਾਵਾ ਸੋਨੇ' ਤੇ ਡਿਊਟੀ ਵੀ ਸਸਤੀ ਹੋ ਗਈ ਹੈ। ਹਾਲਾਂਕਿ ਇਸ ਦੀ ਕੀਮਤ 'ਚ ਥੋੜ੍ਹਾ ਜਿਹਾ ਵਾਧਾ ਵਿਸ਼ਵ ਬਾਜ਼ਾਰ 'ਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Flights From Chandigarh: ਚੰਡੀਗੜ੍ਹ ਤੋਂ ਉਡਾਣ ਭਰਨਗੇ 44 ਜਹਾਜ਼, ਟਾਈਮ ਟੇਬਲ ਕੀਤਾ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904