ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਕਾਰਨ ਇਕ ਪਾਸੇ ਜਿੱਥੇ ਕਈ ਰਾਜਾਂ 'ਚ ਰਾਤ ਦਾ ਕਰਫਿਊ ਲਗਾਉਣ ਸਮੇਤ, ਰੈਸਟੋਰੈਂਟ ਨੂੰ ਜਲਦੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਉਥੇ ਹੀ ਹੁਣ ਪਹਿਲਾਂ ਦੇ ਮੁਕਾਬਲੇ ਵਿਆਹਾਂ 'ਚ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਨਾਲ ਹੀ ਜਿਨ੍ਹਾਂ ਰਾਜਾਂ 'ਚ ਕੋਰੋਨਾ ਦੇ ਕੇਸ ਬੇਕਾਬੂ ਹਨ, ਉਥੇ ਇਸ ਦੀ ਰੋਕਥਾਮ ਲਈ ਜੁਰਮਾਨਾ ਵਧਾਉਣ ਸਮੇਤ ਕਈ ਹੋਰ ਸਖਤ ਕਦਮ ਚੁੱਕੇ ਗਏ ਹਨ।
ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੰਖਿਆ ਦੇ ਸੰਬੰਧ ਵਿੱਚ ਵੱਖ ਵੱਖ ਰਾਜਾਂ ਵਿੱਚ ਰਾਜ ਸਰਕਾਰ ਵੱਲੋਂ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਆਓ ਜਾਣੀਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੇ ਕਿਹੜੇ ਰਾਜ ਵਿੱਚ ਕਿੰਨੇ ਮਹਿਮਾਨ ਵਿਆਹਾਂ ਵਿੱਚ ਸ਼ਾਮਲ ਹੋ ਸਕਦੇ ਹਨ।
ਦਿੱਲੀ- 50
ਉੱਤਰ ਪ੍ਰਦੇਸ਼- 100 (ਮੈਰਿਜ ਹਾਲ ਦੀ ਯੋਗਤਾ ਮੁਤਾਬਕ 50 ਫ਼ੀਸਦ)
ਰਾਜਸਥਾਨ- 100
ਮੱਧ ਪ੍ਰਦੇਸ਼- 200 (ਮੈਰਿਜ ਹਾਲ ਦੀ ਯੋਗਤਾ ਮੁਤਾਬਕ 50 ਫ਼ੀਸਦ)
ਗੁਜਰਾਤ- 100
ਮਹਾਰਾਸ਼ਟਰ- 50
ਹਰਿਆਣਾ- 50-100 (ਦਿੱਲੀ ਨਾਲ ਲੱਗਦੇ 6 ਜ਼ਿਲ੍ਹੇ, 50 ਇਨਡੋਰ, 100 ਖੁੱਲ੍ਹੇ 'ਚ)
100-200 (ਹੋਰ ਜ਼ਿਲ੍ਹਿਆਂ ਵਿੱਚ, 100 ਇਨਡੋਰ, 200 ਖੁੱਲੇ 'ਚ)