ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਤਾਲਾਬੰਦੀ ਕਾਰਨ ਸਕੂਲ, ਕਾਲਜ ਤੇ ਸਾਰੇ ਵਿਦਿਅਕ ਅਦਾਰਿਆਂ ਦੇ ਬੰਦ ਹੋਣ ਕਾਰਨ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਨਲਾਈਨ ਅਧਿਐਨ ਨੂੰ ਇਸ ਨੁਕਸਾਨ ਦੀ ਭਰਪਾਈ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਪਰ ਕਿਤਾਬਾਂ ਤੋਂ ਬਿਨਾਂ ਆਨਲਾਈਨ ਪੜ੍ਹਨਾ ਬੱਚਿਆਂ ਲਈ ਮੁਸ਼ਕਲ ਹੋ ਗਿਆ ਹੈ।

ਇਸ ਦੌਰਾਨ ਵਿਦਿਆਰਥੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਐਨਸੀਈਆਰਟੀ (NCERT) ਅੱਗੇ ਆਈ ਹੈ। ਐਨਸੀਈਆਰਟੀ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਸਾਰੀਆਂ ਕਿਤਾਬਾਂ ਨੂੰ ਆਨਲਾਈਨ ਈ-ਬੁੱਕ ਦੇ ਤੌਰ ‘ਤੇ ਜਾਰੀ ਕੀਤਾ ਹੈ।


ਬੱਚੇ ਅਧਿਕਾਰਤ ਵੈੱਬਸਾਈਟ ncert.nic.in 'ਤੇ ਜਾ ਕੇ ਕਿਤਾਬ ਡਾਊਨਲੋਡ ਕਰ ਸਕਦੇ ਹਨ।



ਸੀਬੀਐਸਈ ਦੀਆਂ ਹਦਾਇਤਾਂ 'ਤੇ, ਪਹਿਲੀ ਤੋਂ 9 ਵੀਂ ਅਤੇ 11 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਅਗਲੀ ਕਲਾਸ ‘ਚ ਪ੍ਰਮੋਟ ਕਰ ਦਿੱਤਾ ਗਿਆ ਸੀ ਪਰ ਦੁਕਾਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਿਤਾਬਾਂ ਨਹੀਂ ਮਿਲੀਆਂ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ ਬਿਨਾਂ ਕਿਤਾਬਾਂ ਪੜ੍ਹਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਬੱਚਿਆਂ ਲਈ ਦੂਰਦਰਸ਼ਨ 'ਤੇ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜੋ ਕਿ ਕਿਤਾਬਾਂ ਤੋਂ ਬਿਨਾਂ ਬੱਚਿਆਂ ਲਈ ਮੁਸੀਬਤ ਬਣ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਈ-ਬੁੱਕ ਬੱਚਿਆਂ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਕੋਰੋਨਾ ਸੰਕਟ ਨਾਲ ਝੰਬੇ ਲੋਕਾਂ ਨੂੰ ਵੱਡਾ ਝਟਕਾ, ਅੱਜ ਤੋਂ ਐਲਪੀਜੀ ਸਿਲੰਡਰ ਮਹਿੰਗਾ

ਇੰਝ ਕਰੋ ਡਾਊਨਲੋਡ-

• ਪਹਿਲਾਂ ਵੈੱਬਸਾਈਟ ncert.nic.in ਖੋਲ੍ਹੋ।

• ਹੁਣ ਪਬਲੀਕੇਸ਼ਨ ਕਾਲਮ 'ਤੇ ਕਲਿੱਕ ਕਰੋ।

• ਇਸ ‘ਚ ਈ-ਕਿਤਾਬਾਂ 'ਤੇ ਕਲਿੱਕ ਕਰੋ।

• ਇਸ ਤੋਂ ਬਾਅਦ ਟੈਕਸਟ ਬੁੱਕ 1 ਤੋਂ 12 ਪੀਡੀਐਫ ਵਿਕਲਪ ਖੋਲ੍ਹੋ।

• ਇੱਥੇ ਕਲਾਸ, ਵਿਸ਼ਾ, ਕਿਤਾਬ ਵਿਕਲਪ ਦੀ ਚੋਣ ਕਰੋ।

• ਇਸਦੇ ਬਾਅਦ, ਕਿਤਾਬ ਪੀਡੀਐਫ ਫਾਰਮੈਟ ਵਿੱਚ ਸਕ੍ਰੀਨ ‘ਤੇ ਦਿਖਾਈ ਦੇਵੇਗੀ।

ਲੌਕਡਾਊਨ ਖੁੱਲ੍ਹਦਿਆਂ ਹੀ ਕੋਰੋਨਾ ਨੇ ਮਚਾਇਆ ਕਹਿਰ, ਮਰੀਜ਼ਾਂ ਦਾ ਅੰਕੜਾ ਦੋ ਲੱਖ ਦੇ ਕਰੀਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI