ਨਵੀਂ ਦਿੱਲੀ: CBSE ਨੇ ਸੈਸ਼ਨ 2021 ਦੀਆਂ ਬੋਰਡ ਪ੍ਰੀਖਿਆਵਾਂ ਲਈ 12ਵੀਂ ਜਮਾਤ ਦੇ ਗਣਿਤ ਵਿਸ਼ੇ ਦਾ ਸੈਂਪਲ ਪੇਪਰ ਤੇ ਮਾਰਕਿੰਗ ਸਕੀਮ ਜਾਰੀ ਕਰ ਦਿੱਤੀ ਹੈ। 12ਵੀਂ ਜਮਾਤ ਦੇ ਮੈਥਸ. ਤੇ ਹੋਰ ਵਿਸ਼ਿਆਂ ਲਈ ਸੈਂਪਲ ਪੇਪਰ CBSE ਦੀ ਅਧਿਕਾਰਤ ਵੈੱਬਸਾਈਟ cbseacademic.nic.in ਉੱਤੇ ਉਪਲਬਧ ਹਨ। ਵਿਦਿਅਕ ਸੈਸ਼ਨ 2020-21 ਦੀ ਫ਼ਾਈਨਲ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਮੈਥਸ ਦੇ ਕੁਐਸਚਨ ਪੈਟਰਨ ਨੂੰ ਸਮਝਣ ਲਈ ਸੈਂਪਲ ਪੇਪਰ ਤੇ ਮਾਰਕਿੰਗ ਸਕੀਮ ਡਾਊਨਲੋਡ ਕਰ ਸਕਦੇ ਹਨ।


CBSE ਵੱਲੋਂ ਜਾਰੀ ਸੈਂਪਲ ਪੇਪਰ ਮੁਤਾਬਕ ਗਣਿਤ ਦੇ ਪੇਪਰ ਦੋ ਭਾਗ ਹੁੰਦੇ ਹਨ ਤੇ ਦੋਵੇਂ ਲਾਜ਼ਮੀ ਹੁੰਦੇ ਹਨ। ਭਾਗ-ਏ 24 ਅੰਕਾਂ ਦਾ ਤੇ ਭਾਗ-ਬੀ 56 ਅੰਕਾਂ ਦਾ ਹੁੰਦਾ ਹੈ।


ਮੈਥਸ ਦੇ ਪੇਪਰ ਦੇ ਭਾਗ-ਏ ਨੂੰ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਪਹਿਲੇ ਹਿੱਸੇ ਵਿੱਚ 16 ਬਹੁਤ ਨਿੱਕੇ ਜਵਾਬ ਵਾਲੇ ਪ੍ਰਸ਼ਸਨ ਹੋਣਗੇ ਅਤੇ ਦੂਜੇ ਹਿੱਸੇ ਵਿੱਚ ਦੋ ਕੇਸ-ਸਟੱਡੀ ਦੇ ਪ੍ਰਸ਼ਨ ਹੋਣਗੇ। ਹਰੇਕ ਕੇਸ-ਸਟੱਡੀ ਵਿੱਚ 5 ਕੇਸ-ਆਧਾਰਤ ਬਹੁ-ਵਿਕਲਪਾਂ ਵਾਲੇ ਪ੍ਰਸ਼ਨ ਹੋਣਗੇ। ਵਿਦਿਆਰਥੀ ਨੂੰ ਪੰਜ MCQs ਵਿੱਚੋਂ ਚਾਰ ਨੂੰ ਹੱਲ ਕਰਨਾ ਹੋਵੇਗਾ।






ਭਾਗ-ਬੀ ਦੇ ਤਿੰਨ ਸੈਕਸ਼ਨ-3, 4 ਤੇ 5 ਹੋਣਗੇ। ਸੈਕਸ਼ਨ 3 ਵਿੱਚ 10 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। ਸੈਕਸ਼ਨ 4 ਵਿੱਚ ਸੱਤ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਤਿੰਨ ਅੰਕਾਂ ਦਾ ਹੋਵੇਗਾ; ਜਦ ਕਿ ਸੈਕਸ਼ਨ 5 ਵਿੱਚ ਤਿੰਨ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ ਦੇ 5 ਅੰਕ ਤੈਅ ਕੀਤੇ ਗਏ ਹਨ।


ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪਿਛਲੇ 10 ਸਾਲਾਂ ਦੇ ਅਨ-ਸੌਲਵਡ ਪੇਪਰ ਤੇ 5 ਸਾਲਾਂ ਦੇ ਮਾਡਲ ਪੇਪਰ ਹੱਲ ਕਰਨ।






ਅਹਿਮ ਵਿਸ਼ੇ ਨੂੰ ਵਾਰ-ਵਾਰ ਦੁਹਰਾਉਣ।


ਛੱਡਣ ਵਾਲੇ ਚੈਪਟਰ ਉੱਤੇ ਨਿਸ਼ਾਨ ਲਾ ਲੈਣ।




Education Loan Information:

Calculate Education Loan EMI