ਨਵੀਂ ਦਿੱਲੀ: ਹਿੰਦੁਸਤਾਨ ਕਾਪਰ ਲਿਮਟਿਡ ਨੇ ਟ੍ਰੇਡ ਅਪ੍ਰੈਂਟਿਸ ਦੀਆਂ ਅਸਾਮੀਆਂ ਕੱਢੀਆਂ ਹਨ। ਇਹ ਅਸਾਮੀਆਂ 10ਵੀਂ ਤੇ ਆਈਟੀਆਈ ਪਾਸ ਕਰਨ ਵਾਲਿਆਂ ਲਈ ਹੈ। ਭਰਤੀ ਰਾਹੀਂ 120 ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਹ ਸਾਰੀਆਂ ਅਸਾਮੀਆਂ ਮਲਾਜਖੰਡ ਕਾਪਰ ਪ੍ਰੋਜੈਕਟ ਅਧੀਨ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ 12.03.2020 ਹੈ। ਭਰਤੀ ਸੰਬੰਧੀ ਵਧੇਰੇ ਜਾਣਕਾਰੀ ਹੇਠ ਦਿੱਤੀ ਗਈ ਹੈ:

ਕੁੱਲ ਪੋਸਟ: 120


ਯੋਗਤਾ: ਉਮੀਦਵਾਰ ਨੂੰ 10ਵੀਂ ਜਾਂ ITI ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਉਸ ਕੋਲ ਅਹੁਦੇ ਨਾਲ ਜੁੜੇ ਪੋਸਟ ਤੋਂ ਸਬੰਧਤ ਵਪਾਰ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।

ਉਮਰ ਦੀ ਸੀਮਾ: ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 31 ਜਨਵਰੀ 2020 ਨੂੰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵੱਧ ਤੋਂ ਵੱਧ ਉਮਰ ਹੱਦ 'ਚ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਤਿੰਨ ਸਾਲ, ਐਸਸੀ/ਐਸਟੀ ਨੂੰ ਪੰਜ ਸਾਲ ਤੇ ਸਰੀਰਕ ਤੌਰ 'ਤੇ ਅਪਾਹਜ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਦਸ ਸਾਲ ਦੀ ਛੂਟ ਦਿੱਤੀ ਗਈ ਹੈ।

ਚੋਣ ਪ੍ਰਕਿਰਿਆ: ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਏਗੀ।

ਅਰਜ਼ੀ ਦੀ ਫੀਸ: ਕੋਈ ਖਰਚਾ ਨਹੀਂ।

ਕਿਵੇਂ ਲਾਗੂ ਕਰੀਏ: ਚਾਹਵਾਨ ਤੇ ਯੋਗ ਉਮੀਦਵਾਰ apprenticeship.gov.in ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

Education Loan Information:

Calculate Education Loan EMI