ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇ ਕਿਸੇ ਵੀ ਦੇਸ਼ ਵਿੱਚ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣਾ ਹੈ, ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਨੇ ਪੈਣਗੇ, ਕਿਉਂਕਿ ਜਿੰਨੀ ਜਲਦੀ ਕੇਸ ਸਾਹਮਣੇ ਆਉਂਦੇ ਹਨ, ਉਨੀਂ ਜਲਦੀ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।


ਪਰ ਕੋਰੋਨਾ ਟੈਸਟ ‘ਚ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਪਛੜ ਗਿਆ ਹੈ।



ਸਪੇਨ ਸਭ ਤੋਂ ਵੱਧ ਟੈਸਟ ਕਰ ਰਿਹਾ ਹੈ:

ਭਾਰਤ ਵਿੱਚ ਵੱਧ ਤੋਂ ਵੱਧ ਟੈਸਟ ਕਰਵਾਉਣ ਦੀ ਮੰਗ ਉੱਠਦੀ ਰਹੀ ਹੈ। ਭਾਰਤ ਦੀ ਆਬਾਦੀ ਤਕਰੀਬਨ 135 ਕਰੋੜ ਹੈ। ਇਸ ਅਨੁਸਾਰ ਭਾਰਤ ਪ੍ਰਤੀ 10 ਲੱਖ ਆਬਾਦੀ ‘ਚ ਸਿਰਫ ਇੱਕ ਹਜ਼ਾਰ 671 ਟੈਸਟ ਕਰ ਰਿਹਾ ਹੈ।


ਜਦਕਿ ਸਪੇਨ ਸਭ ਤੋਂ ਵੱਧ 64 ਹਜ਼ਾਰ 977 ਟੈਸਟ ਕਰ ਰਿਹਾ ਹੈ। ਯਾਨੀ ਸਪੇਨ ਦੇ ਮੁਕਾਬਲੇ ਭਾਰਤ ਦੀ ਗਿਣਤੀ ਬਹੁਤ ਘੱਟ ਹੈ।



ਜਾਣੋ ਬਾਕੀ ਦੇਸ਼ ਪ੍ਰਤੀ 10 ਲੱਖ ਆਬਾਦੀ 'ਤੇ ਕਿੰਨੇ ਟੈਸਟ ਕਰ ਰਹੇ ਹਨ?


ਅਮਰੀਕਾ - 35 ਹਜ਼ਾਰ 903 ਟੈਸਟ ਕਰ ਰਿਹਾ ਹੈ

ਰੂਸ - 48 ਹਜ਼ਾਰ 977 ਟੈਸਟ ਕਰ ਰਿਹਾ ਹੈ

ਸਪੇਨ- 64 ਹਜ਼ਾਰ 977 ਟੈਸਟ ਕਰ ਰਿਹਾ ਹੈ

ਇਟਲੀ - 49 ਹਜ਼ਾਰ 692 ਦੀ ਜਾਂਚ ਕਰ ਰਿਹਾ ਹੈ

ਬ੍ਰਿਟੇਨ - 38 ਹਜ਼ਾਰ 40 ਟੈਸਟ ਕਰ ਰਿਹਾ ਹੈ

ਜਰਮਨੀ - 37 ਹਜ਼ਾਰ 584 ਟੈਸਟ ਕਰ ਰਿਹਾ ਹੈ

ਫਰਾਂਸ - 21 ਹਜ਼ਾਰ 218 ਟੈਸਟ ਕਰ ਰਿਹਾ ਹੈ

ਤੁਰਕੀ - 19 ਹਜ਼ਾਰ 293 ਟੈਸਟ ਕਰ ਰਿਹਾ ਹੈ

ਇਰਾਨ - 8 ਹਜ਼ਾਰ 367 ਟੈਸਟ ਕਰ ਰਿਹਾ ਹੈ

ਬ੍ਰਾਜ਼ੀਲ - 3 ਹਜ਼ਾਰ 462 ਟੈਸਟ ਕਰ ਰਿਹਾ ਹੈ

ਭਾਰਤ - ਸਿਰਫ 1 ਹਜ਼ਾਰ 671 ਟੈਸਟ ਕਰ ਰਿਹਾ ਹੈ




ਭਾਰਤ 'ਚ ਅੱਜ ਇੱਕ ਲੱਖ ਤੋਂ ਪਾਰ ਮਾਮਲੇ:

ਭਾਰਤ ‘ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿੱਚ ਹੁਣ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਵਾਇਰਸ ਦੇ 4 ਹਜ਼ਾਰ 970 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 134 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਸੰਕਰਮਿਤ ਮਰੀਜ਼ ਦੇਸ਼ ਵਿਚ 1 ਲੱਖ 1139 ਹੋ ਗਏ ਹਨ। ਇਨ੍ਹਾਂ ਵਿਚੋਂ 3163 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 39174 ਲੋਕ ਲਾਗ ਤੋਂ ਮੁਕਤ ਹੋ ਕੇ ਘਰ ਪਰਤੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ