ਜਲੰਧਰ: ਕਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਨੇ ਲੋਕਾਂ ਨੂੰ ਸਾਦੇ ਵਿਆਹਾਂ ਵੱਲ ਮੋੜ ਦਿੱਤਾ ਹੈ। ਇਸੇ ਸਾਦਗੀ ਨਾਲ ਵਿਆਹ ਕਰਵਾ ਕੇ ਆਏ ਜੋੜੇ ਨੂੰ ਪੁਲਿਸ ਮੁਲਾਜ਼ਮਾਂ ਨੇ ਵੀ ਆਪਣਾ ਪਿਆਰ ਦਿੱਤਾ।
ਬੀਤੀ ਸ਼ਾਮ ਸ਼ਹਿਰ ਦੇ ਰਮਣੀਕ ਚੌਕ ਵਿੱਚੋਂ ਬੁਲੇਟ ਮੋਟਰਸਾਈਕਲ ਸਵਾਰ ਸੱਜ ਵਿਆਹੇ ਜੋੜੇ ਨੂੰ ਪੁਲਿਸ ਮੁਲਾਜ਼ਮਾਂ ਨੇ ਰੋਕ ਕੇ ਪੁੱਛਗਿੱਛ ਕੀਤੀ। ਪੁਲਿਸ ਮੁਤਾਬਕ ਲਾੜੇ ਨੇ ਦੱਸਿਆ ਕਿ ਉਹ ਪਿੰਡ ਬੂਲਪੁਰ ਤੋਂ ਵਿਆਹ ਕਰਵਾ ਕੇ ਬੇਗੋਵਾਲ ਨੇੜੇ ਸਥਿਤ ਆਪਣੇ ਪਿੰਡ ਭੱਠੇ ਭਟਨੂਰਾਂ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕੋਰੋਨਾ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵਿਆਹ 'ਤੇ ਸੱਦ ਨਹੀਂ ਸਕਿਆ।
ਲਾੜੇ ਮੁਤਾਬਕ ਉਸ ਨੇ ਆਪਣੀ ਪਤਨੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਤੇ ਉਸ ਦੇ ਸਹੁਰਾ ਪਰਿਵਾਰ ਨੇ ਚਾਹ ਦਾ ਕੱਪ ਪਿਆ ਕੇ ਕੁੜੀ ਵਿਦਾ ਕਰ ਦਿੱਤੀ। ਨਾਕੇ 'ਤੇ ਤਾਇਨਾਤ ਏਐਸਆਈ ਸੁਰਜੀਤ ਸਿੰਘ ਤੇ ਰਮੇਸ਼ ਚੰਦਰ ਨੇ ਲਾੜਾ-ਲਾੜੀ ਨੂੰ ਹਾਰ ਪਾ ਕੇ ਸਨਮਾਨਿਆ। ਇੰਨਾ ਹੀ ਨਹੀਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ 500-500 ਰੁਪਏ ਸ਼ਗਨ ਵੀ ਪਾਇਆ ਤੇ ਆਪਣੇ ਘਰ ਭੇਜਿਆ।
ਹੁਣ ਬੁਲੇਟ 'ਤੇ ਆਈ ਡੋਲੀ, ਕੋਰੋਨਾ ਨੇ ਬਦਲਿਆ ਵਿਆਹਾਂ ਦਾ ਅੰਦਾਜ਼
ਏਬੀਪੀ ਸਾਂਝਾ
Updated at:
19 May 2020 10:31 AM (IST)
ਲਾੜੇ ਮੁਤਾਬਕ ਉਸ ਨੇ ਆਪਣੀ ਪਤਨੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਤੇ ਉਸ ਦੇ ਸਹੁਰਾ ਪਰਿਵਾਰ ਨੇ ਚਾਹ ਦਾ ਕੱਪ ਪਿਆ ਕੇ ਕੁੜੀ ਵਿਦਾ ਕਰ ਦਿੱਤੀ।
- - - - - - - - - Advertisement - - - - - - - - -