News
News
ਟੀਵੀabp shortsABP ਸ਼ੌਰਟਸਵੀਡੀਓ
X

ਡਾਕਟਰ ਗਿੱਲ ਦੀ ਕਾਰ ਨਦੀ 'ਚ ਡਿੱਗੀ, ਧੀ ਤੇ ਦੋਹਤੀ ਨੂੰ ਮਗਰਮੱਛਾਂ ਨੋਚ-ਨੋਚ ਖਾਧਾ

Share:
ਸ਼ਓਪੁਰ: ਇੱਕ ਡਾਕਟਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਦੀ 'ਚ ਜਾ ਡਿੱਗੀ। ਹਾਦਸੇ ਸਮੇਂ ਡਾਕਟਰ ਨਾਲ ਉਸ ਦੀ ਧੀ ਤੇ ਦੋਹਤੀ ਵੀ ਸਨ ਤੇ ਉਹ ਕੋਟਾ ਤੋਂ ਘਰ ਜਾ ਰਹੇ ਸਨ। ਇਸ ਦਰਦਨਾਕ ਹਾਦਸੇ 'ਚ ਡਾਕਟਰ ਦੀ ਧੀ ਤੇ ਦੋਹਤੀ ਦੀ ਮੌਤ ਹੋ ਗਈ। ਜਦਕਿ ਉਹ ਖੁਦ ਕਿਸੇ ਤਰ੍ਹਾਂ ਬਚਣ 'ਚ ਕਾਮਯਾਬ ਰਿਹਾ। ਹਾਦਸੇ ਤੋਂ ਕਰੀਬ 7.5 ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਲਾਸ਼ਾਂ ਨੂੰ ਮਗਰਮੱਛ ਘਟਨਾ ਵਾਲੀ ਥਾਂ ਤੋਂ ਕਰੀਬ ਢਾਈ ਸੌ ਮੀਟਰ ਦੂਰ ਲੈ ਗਏ ਸਨ। ਲਾਸ਼ਾਂ ਦਾ ਕੁਝ ਹਿੱਸਾ ਖਾਧਾ ਹੋਇਆ ਸੀ।         ਸ਼ਓਪੁਰ ਦੇ ਬੜੌਦਾ 'ਚ ਰਹਿਣ ਵਾਲੇ ਡਾਕਟਰ ਓਂਕਾਰ ਸਿੰਘ ਗਿੱਲ ਦੀ ਬਿਮਾਰ ਪਤਨੀ ਦਾ ਇਲਾਜ ਕੋਟਾ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਸੀ। ਗਿੱਲ ਆਪਣੀ ਧੀ ਮਨਦੀਪ ਕੌਰ ਤੇ ਦੋਹਤੀ ਹਰਪਲ ਕੌਰ ਨਾਲ ਪਤਨੀ ਨੂੰ ਮਿਲਕੇ ਰਾਤ ਵੇਲੇ ਘਰ ਪਰਤ ਰਹੇ ਸਨ। ਇਸ ਦੌਰਾਨ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਕਾਰ 22 ਫੁੱਟ ਹੇਠਾਂ ਅਹੇਲੀ ਨਦੀ 'ਚ ਜਾ ਡਿੱਗੀ। ਹਾਲਾਂਕਿ ਨਦੀ ਸਿਰਫ 8 ਫੁੱਟ ਹੀ ਡੂੰਘੀ ਸੀ। ਪਾਣੀ ਵੀ ਸ਼ਾਂਤ ਸੀ।       ਹਾਦਸੇ ਤੋਂ ਬਾਅਦ ਤਿੰਨੇ ਕਾਰ 'ਚੋਂ ਬਾਹਰ ਵੀ ਨਿਕਲ ਆਏ ਪਰ ਕਿਨਾਰੇ ਤੱਕ ਪਹੁੰਚਣ 'ਚ ਸਿਰਫ ਡਾਕਟਰ ਗਿੱਲ ਹੀ ਕਾਮਯਾਬ ਹੋਇਆ। ਉਸ ਦੀ 35 ਸਾਲਾ ਧੀ ਤੇ 12 ਸਾਲਾ ਦੋਹਤੀ ਨਦੀ 'ਚ ਹੀ ਫਸ ਗਈਆਂ। ਧੀ ਮਨਦੀਪ ਪਿਤਾ ਨੂੰ ਆਵਾਜ਼ਾਂ ਮਾਰ ਰਹੀ ਸੀ ਪਰ ਲਾਚਾਰ ਪਿਤਾ ਨਾ ਹੀ ਤੈਰਨਾ ਜਾਣਦਾ ਸੀ ਤੇ ਨਾ ਹੀ ਜ਼ਿਆਦਾ ਹਿੰਮਤ ਹੀ ਬਚੀ ਸੀ। ਅੱਖਾਂ ਸਾਹਮਣੇ ਧੀ ਤੇ ਦੋਹਤੀ ਪਾਣੀ 'ਚ ਜਾ ਸਮਾਈਆਂ।       ਹਾਦਸੇ ਬਾਰੇ ਪਤਾ ਲੱਗਦਿਆਂ ਹੀ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚੇ। ਉਦੋਂ ਤੱਕ ਨਦੀ 'ਚ ਤੈਰ ਰਹੇ ਮਗਰਮੱਛ ਡਾ. ਗਿੱਲ ਦੀ ਧੀ ਤੇ ਦੋਹਤੀ ਦੀਆਂ ਲਾਸ਼ਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਸਨ। ਰਾਤ ਵੇਲੇ ਰੈਸਕੁਊ ਅਪ੍ਰੇਸ਼ਨ ਵੀ ਚਲਾਇਆ ਗਿਆ। ਕਾਰ ਬਾਹਰ ਵੀ ਕੱਢ ਲਈ ਗਈ। ਪਰ ਲਾਸ਼ਾਂ ਅਗਲੇ ਦਿਨ ਸਵੇਰੇ ਹੀ ਲੱਭੀਆਂ ਜਾ ਸਕੀਆਂ।
Published at : 06 Sep 2016 09:31 AM (IST) Tags: car accident
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ

 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...

 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...

Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...

Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...

Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...

Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...

Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...

Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ