News
News
ਟੀਵੀabp shortsABP ਸ਼ੌਰਟਸਵੀਡੀਓ
X

ਮੋਦੀ ਦੇ ਜਨਮ ਦਿਨ 'ਤੇ ਟੁੱਟਣਗੇ ਕਈ ਰਿਕਾਰਡ

Share:
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 67ਵਾਂ ਜਨਮਦਿਨ ਹੈ। ਬੀਜੇਪੀ ਅੱਜ ਦੇ ਦਿਨ ਨੂੰ 'ਸੇਵਾ ਦਿਵਸ' ਵਜੋਂ ਮਨਾ ਰਹੀ ਹੈ। ਮੋਦੀ ਨੇ ਅੱਜ ਸਵੇਰੇ 7 ਵਜੇ ਆਪਣੀ ਮਾਂ ਨਾਲ ਮਿਲ ਕੇ ਉਨ੍ਹਾਂ ਦਾ ਆਸ਼ਿਰਵਾਦ ਲਿਆ। ਗਾਂਧੀ ਨਗਰ 'ਚ ਆਪਣੇ ਭਰਾ ਦੇ ਘਰ ਮਾਂ ਨੂੰ ਮਿਲਣ ਲਈ ਉਹ ਬਿਨਾਂ ਕਿਸੇ ਖਾਸ ਸੁਰੱਖਿਆ ਜਾਂ ਲਾਮ ਲਸ਼ਕਰ ਦੇ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰ ਕਿਹਾ, "ਮਾਂ ਦੀ ਮਮਤਾ, ਮਾਂ ਦਾ ਆਸ਼ਿਰਵਾਦ ਜੀਵਨ ਤਿਉਣ ਦੀ ਜੜੀ ਬੂਟੀ ਹੁੰਦਾ ਹੈ।" ਅੱਜ ਮੋਦੀ ਗੁਜਰਾਤ 'ਚ ਰਹਿਣਗੇ, ਇੱਥੇ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਹਨ। PM-Modi_Mother-300x205PM_Lamp-300x193 ਪੀਐਮ ਮੋਦੀ 11.30 ਵਜੇ ਗੁਜਰਾਤ ਦੇ ਦਾਹੋਦ ਕਸਬੇ 'ਚ ਜਾਣਗੇ, ਜਿੱਥੇ ਇੱਕ ਸਿੰਚਾਈ ਯੋਜਨਾ ਦਾ ਉਦਘਾਟਨ ਕਰਨਗੇ। ਦਾਹੋਦ ਦੌਰੇ ਤੋਂ ਬਾਅਦ ਉਹ ਨਵਸਾਰੀ ਜਾਣਗੇ ਤੇ 11 ਹਜ਼ਾਰ ਤੋਂ ਵਧੇਰੇ ਅਪਾਹਜ ਵਿਅਕਤੀਆਂ ਨੂੰ ਉਪਕਰਨ ਵੰਡਣਗੇ। ਜ਼ਿਕਰਯੋਗ ਹੈ ਕਿ ਇਸ ਸਾਲ 15 ਅਗਸਤ ਤੋਂ ਬਾਅਦ ਮੋਦੀ ਦਾ ਗੁਜਰਾਤ ਦਾ ਇਹ ਤੀਜਾ ਦੌਰਾ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਨਵਸਾਰੀ ਚ ਕਈ ਰਿਕਾਰਡ ਟੁੱਟਣਗੇ। ਪਹਿਲਾ ਰਿਕਾਰਡ ਤਾਂ ਇਹ ਹੋਵੇਗਾ ਜਦ ਇੱਕ ਹਜ਼ਾਰ ਅਪਾਹਜ ਵਿਅਕਤੀ ਇਕੱਠੇ ਦੀਵੇ ਜਗਾਉਣਗੇ। ਇਸ ਮਗਰੋਂ 1000 ਵ੍ਹੀਲ ਚੇਅਰਜ਼ ਨਾਲ ਇੱਕ ਖਾਸ ਆਕਾਰ ਬਣਾਇਆ ਜਾਵੇਗਾ, ਜੋ ਇੱਕ ਵਿਸ਼ਵ ਰਿਕਾਰਡ ਬਣੇਗਾ। modi f tweet ਦੱਸਿਆ ਜਾ ਰਿਹਾ ਹੈ ਕਿ ਸੂਰਤ ਵਿਚ ਉਨ੍ਹਾਂ ਦੇ ਜਨਮ ਦਿਨ ਦੀ ਖਾਸ ਤਿਆਰੀ ਚੱਲ ਰਹੀ ਹੈ। ਅਤੁਲ ਬੇਕਰੀ ਅਤੇ ਸ਼ਕਤੀ ਫਾਊਂਡੇਸ਼ਨ ਵੱਲੋਂ ਸਭ ਤੋਂ ਵੱਡੇ ਆਕਾਰ ਦਾ ਕੇਕ ਬਣਾਇਆ ਜਾ ਰਿਹਾ ਹੈ। ਅੱਜ ਪੋਲੈਂਡ ਦੇ ਸਭ ਤੋਂ ਵੱਡੇ ਆਕਾਰ ਦੇ ਕੇਕ ਦਾ ਰਿਕਾਰਡ ਟੁੱਟਣ ਜਾ ਰਿਹਾ ਹੈ। ਮੋਦੀ ਲਈ 9 ਫੁੱਟ ਉੱਚੇ ਅਤੇ 4 ਹਜ਼ਾਰ ਕਿਲੋ ਦੇ ਪਿਰਾਮਿਡ ਦੇ ਆਕਾਰ ਦਾ ਕੇਕ ਬਣਾਇਆ ਜਾ ਰਿਹਾ ਹੈ।
Published at : 17 Sep 2016 09:31 AM (IST) Tags: birthday PM modi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਦਾ ਖਤਰਾ

ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਦਾ ਖਤਰਾ

ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਨਹੀਂ ਦਿੱਤੀ ਸੀ ਧਮਕੀ, ਸੁਰੱਖਿਆ ਵਧਾਉਣ ਲਈ ਖੁਦ ਰਚੀ ਸਾਜ਼ਿਸ਼, ਜਾਣੋ ਕਿਵੇਂ ਹੋਇਆ ਖੁਲਾਸਾ

ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਨਹੀਂ ਦਿੱਤੀ ਸੀ ਧਮਕੀ, ਸੁਰੱਖਿਆ ਵਧਾਉਣ ਲਈ ਖੁਦ ਰਚੀ ਸਾਜ਼ਿਸ਼, ਜਾਣੋ ਕਿਵੇਂ ਹੋਇਆ ਖੁਲਾਸਾ

Crime News: ਆਗਰਾ 'ਚ ਤਾਜ ਮਹਿਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ, ਜਾਂਚ ਜਾਰੀ

Crime News: ਆਗਰਾ 'ਚ ਤਾਜ ਮਹਿਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ, ਜਾਂਚ ਜਾਰੀ

Marburg Virus: ਸਿਰ ਦਰਦ, ਬੁਖਾਰ ਤੇ ਅੱਖਾਂ ਵਿੱਚੋਂ ਖੂਨ ਵਗਣਾ ! ਖ਼ਤਰਨਾਕ ਵਾਇਰਸ ਕਾਰਨ 15 ਦੀ ਹੋਈ ਮੌਤ, 17 ਦੇਸ਼ਾਂ 'ਚ ਅਲਰਟ ਜਾਰੀ

Marburg Virus: ਸਿਰ ਦਰਦ, ਬੁਖਾਰ ਤੇ ਅੱਖਾਂ ਵਿੱਚੋਂ ਖੂਨ ਵਗਣਾ ! ਖ਼ਤਰਨਾਕ ਵਾਇਰਸ ਕਾਰਨ 15 ਦੀ ਹੋਈ ਮੌਤ, 17 ਦੇਸ਼ਾਂ 'ਚ ਅਲਰਟ ਜਾਰੀ

India Airports: ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ 'ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

India Airports: ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ 'ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

ਪ੍ਰਮੁੱਖ ਖ਼ਬਰਾਂ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 

Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?

Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?

Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ

Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ

Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼

Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਖਾਲਿਸਤਾਨ ਪੱਖੀ ਨਰਾਇਣ ਸਿੰਘ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼