ਪੜਚੋਲ ਕਰੋ

ਜਨਵਰੀ ‘ਚ ਇਸ ਦਿਨ ਸਕੂਲਾਂ ‘ਚ ਹੈ ਛੁੱਟੀ, ਬੱਚਿਆਂ ਦੀ ਮੌਜ ਹੀ ਮੌਜ; ਇੱਥੇ ਵੇਖੋ ਪੂਰੀ ਲਿਸਟ

ਨਵੇਂ ਸਾਲ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸਦੇ ਨਾਲ ਹੀ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਨੇ ਆਪਣੀ ਦਸਤਕ ਦੇ ਦਿੱਤੀ ਹੈ। ਕੰਬਕੰਬਾਉਂਦੀ ਸਰਦੀ ਅਤੇ ਘਣੇ ਕੋਹਰੇ ਦੇ ਦਰਮਿਆਨ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਾਹਤ ਭਰੀ ਖ਼ਬਰ ਹੈ।

ਨਵੇਂ ਸਾਲ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸਦੇ ਨਾਲ ਹੀ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਨੇ ਆਪਣੀ ਦਸਤਕ ਦੇ ਦਿੱਤੀ ਹੈ। ਕੰਬਕੰਬਾਉਂਦੀ ਸਰਦੀ ਅਤੇ ਘਣੇ ਕੋਹਰੇ ਦੇ ਦਰਮਿਆਨ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਾਹਤ ਭਰੀ ਖ਼ਬਰ ਹੈ। ਜਨਵਰੀ ਦਾ ਮਹੀਨਾ ਸਿਰਫ਼ ਆਪਣੀ ਸ਼ੀਤਲਹਿਰ ਲਈ ਹੀ ਨਹੀਂ ਜਾਣਿਆ ਜਾਂਦਾ, ਸਗੋਂ ਇਹ ਤਿਉਹਾਰਾਂ ਅਤੇ ਛੁੱਟੀਆਂ ਦੀ ਸੌਗਾਤ ਵੀ ਨਾਲ ਲਿਆਉਂਦਾ ਹੈ।

ਇੱਕ ਪਾਸੇ ਨਵੇਂ ਸਾਲ ਦਾ ਜਸ਼ਨ ਹੈ, ਤਾਂ ਦੂਜੇ ਪਾਸੇ ਮਕਰ ਸੰਕ੍ਰਾਂਤੀ ਅਤੇ ਗਣਤੰਤਰ ਦਿਵਸ ਵਰਗੇ ਵੱਡੇ ਮੌਕਿਆਂ ‘ਤੇ ਸਕੂਲਾਂ ਵਿੱਚ ਛੁੱਟੀ ਰਹਿੰਦੀ ਹੈ। ਬੱਚਿਆਂ ਲਈ ਇਹ ਮਹੀਨਾ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ, ਕਿਉਂਕਿ ਪੜ੍ਹਾਈ ਦੇ ਬੋਝ ਵਿਚਕਾਰ ਉਨ੍ਹਾਂ ਨੂੰ ਘਰ ‘ਚ ਰਹਿ ਕੇ ਰਜ਼ਾਈ ਦਾ ਆਨੰਦ ਲੈਣ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਕਈ ਮੌਕੇ ਮਿਲਣਗੇ।

ਸ਼ੀਤਲਹਿਰ ਦਾ ਕਹਿਰ: ਕਈ ਰਾਜਾਂ ਵਿੱਚ ਵਧੀਆਂ ਸਰਦੀ ਦੀਆਂ ਛੁੱਟੀਆਂ

ਉੱਤਰ ਭਾਰਤ ਦੇ ਰਾਜਾਂ ਜਿਵੇਂ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਵਿੱਚ ਦਸੰਬਰ ਦੇ ਅਖੀਰ ਤੋਂ ਸ਼ੁਰੂ ਹੋਈਆਂ ਸਰਦੀ ਦੀਆਂ ਛੁੱਟੀਆਂ (ਵਿੰਟਰ ਵੈਕੇਸ਼ਨ) ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਤੱਕ ਜਾਰੀ ਰਹਿਣਗੀਆਂ। ਹਰਿਆਣਾ ਸਰਕਾਰ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਰਾਜ ਦੇ ਸਾਰੇ ਸਕੂਲਾਂ ਵਿੱਚ 1 ਜਨਵਰੀ ਤੋਂ 15 ਜਨਵਰੀ 2026 ਤੱਕ ਸਰਦੀ ਦੀਆਂ ਛੁੱਟੀਆਂ ਰਹਿਣਗੀਆਂ। ਦੱਸ ਦਈਏ ਪੰਜਾਬ ਦੇ ਵਿੱਚ ਸਿਆਲ ਦੀਆਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਸਕੂਲ 8 ਜਨਵਰੀ ਤੋਂ ਖੁੱਲਣਗੇ।

ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਵਧਦੇ ਕੋਹਰੇ ਅਤੇ ਘਟਦੇ ਤਾਪਮਾਨ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ (DM) ਵੱਲੋਂ ਛੁੱਟੀਆਂ ਨੂੰ ਅੱਗੇ ਵਧਾਉਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਅਜਿਹੇ ਵਿੱਚ ਬੱਚਿਆਂ ਦੀ ਮੌਜ ਦੋਗੁਣੀ ਹੋਣ ਵਾਲੀ ਹੈ।

ਜਨਵਰੀ ਦੀਆਂ ਛੁੱਟੀਆਂ ਦੀ ਲਿਸਟ ਵੇਖੋ

ਜਨਵਰੀ ਮਹੀਨੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਖੇਤਰੀ ਅਤੇ ਰਾਸ਼ਟਰੀ ਤਿਉਹਾਰ ਮਨਾਏ ਜਾਣਗੇ। ਦੱਖਣੀ ਭਾਰਤ ਵਿੱਚ ਜਿੱਥੇ ਪੋਂਗਲ ਦੀ ਧੂਮ ਰਹੇਗੀ, ਉੱਥੇ ਉੱਤਰ ਅਤੇ ਪੱਛਮੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਦਾ ਉਤਸ਼ਾਹ ਵੇਖਣ ਨੂੰ ਮਿਲੇਗਾ। ਆਓ ਵੇਖੀਏ ਕਿ ਜਨਵਰੀ 2026 ਵਿੱਚ ਕਿਹੜੇ-ਕਿਹੜੇ ਦਿਨ ਸਕੂਲ ਬੰਦ ਰਹਿਣਗੇ—

01 ਜਨਵਰੀ | ਵੀਰਵਾਰ | ਅੰਗਰੇਜ਼ੀ ਨਵਾਂ ਸਾਲ

06 ਜਨਵਰੀ | ਮੰਗਲਵਾਰ | ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ (ਚੁਣਿੰਦੇ ਰਾਜਾਂ ਵਿੱਚ)

14 ਜਨਵਰੀ | ਬੁੱਧਵਾਰ | ਮਕਰ ਸੰਕਰਾਂਤੀ / ਪੋਂਗਲ / ਮਾਘ ਬਿਹੂ

15 ਜਨਵਰੀ | ਵੀਰਵਾਰ | ਪੋਂਗਲ (ਖ਼ਾਸ ਕਰਕੇ ਦੱਖਣੀ ਭਾਰਤ ਦੇ ਰਾਜਾਂ ਵਿੱਚ)

23 ਜਨਵਰੀ | ਸ਼ੁੱਕਰਵਾਰ | ਨੇਤਾਜੀ ਸੁਭਾਸ਼ ਚੰਦਰ ਬੋਸ ਜਯੰਤੀ (ਪੱਛਮੀ ਬੰਗਾਲ ਅਤੇ ਹੋਰ ਰਾਜਾਂ ਵਿੱਚ)

26 ਜਨਵਰੀ | ਸੋਮਵਾਰ | ਗਣਤੰਤਰ ਦਿਵਸ (ਰਾਸ਼ਟਰੀ ਛੁੱਟੀ)

ਗਣਤੰਤਰ ਦਿਵਸ ‘ਤੇ ਲਾਂਗ ਵੀਕਐਂਡ ਦਾ ਮਜ਼ਾ

ਇਸ ਸਾਲ 26 ਜਨਵਰੀ, ਯਾਨੀ ਗਣਤੰਤਰ ਦਿਵਸ, ਸੋਮਵਾਰ ਨੂੰ ਪੈ ਰਿਹਾ ਹੈ। ਅਜਿਹੇ ਵਿੱਚ ਕਈ ਸਕੂਲਾਂ ਅਤੇ ਦਫ਼ਤਰਾਂ ਵਿੱਚ ਲਾਂਗ ਵੀਕਐਂਡ ਬਣ ਰਿਹਾ ਹੈ। ਸ਼ਨੀਵਾਰ (24 ਜਨਵਰੀ) ਅਤੇ ਐਤਵਾਰ (25 ਜਨਵਰੀ) ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਰਾਸ਼ਟਰੀ ਛੁੱਟੀ ਹੋਣ ਕਰਕੇ ਲਗਾਤਾਰ ਤਿੰਨ ਦਿਨ ਸਕੂਲ ਬੰਦ ਰਹਿਣਗੇ। ਇਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਛੋਟੀ ਟ੍ਰਿਪ ਜਾਂ ਪਿਕਨਿਕ ‘ਤੇ ਜਾਣ ਦਾ ਬਿਹਤਰੀਨ ਮੌਕਾ ਹੋਵੇਗਾ।

ਰਾਜਾਂ ਅਨੁਸਾਰ ਤਰੀਕਾਂ ਵਿੱਚ ਹੋ ਸਕਦਾ ਹੈ ਬਦਲਾਅ

ਇਹ ਗੱਲ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਛੁੱਟੀਆਂ ਦੀ ਇਹ ਸੂਚੀ ਵੱਖ-ਵੱਖ ਰਾਜਾਂ ਅਤੇ ਸਿੱਖਿਆ ਬੋਰਡਾਂ (CBSE, ICSE ਜਾਂ ਸਟੇਟ ਬੋਰਡ) ਦੇ ਅਨੁਸਾਰ ਕੁਝ ਹੱਦ ਤੱਕ ਵੱਖਰੀ ਹੋ ਸਕਦੀ ਹੈ। ਉਦਾਹਰਨ ਵਜੋਂ, ਪੱਛਮੀ ਬੰਗਾਲ ਵਿੱਚ 23 ਜਨਵਰੀ ਨੂੰ ਨੇਤਾਜੀ ਜਯੰਤੀ ਦੀ ਛੁੱਟੀ ਰਹੇਗੀ, ਜਦਕਿ ਹੋਰ ਰਾਜਾਂ ਵਿੱਚ ਸਕੂਲ ਖੁੱਲ੍ਹੇ ਰਹਿ ਸਕਦੇ ਹਨ। ਇਸੇ ਤਰ੍ਹਾਂ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਪੋਂਗਲ ਦੇ ਮੌਕੇ ‘ਤੇ 14 ਤੋਂ 17 ਜਨਵਰੀ ਤੱਕ ਲਗਾਤਾਰ ਛੁੱਟੀਆਂ ਰਹਿਣਗੀਆਂ।

ਮਾਪੇ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਕੂਲ ਦੇ ਅਧਿਕਾਰਿਕ ਕੈਲੰਡਰ ਜਾਂ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ‘ਤੇ ਨਜ਼ਰ ਰੱਖਣ।

ਕੁੱਲ ਮਿਲਾ ਕੇ, ਜਨਵਰੀ 2026 ਦਾ ਮਹੀਨਾ ਬੱਚਿਆਂ ਲਈ ਛੁੱਟੀਆਂ ਦੀ ਸੌਗਾਤ ਲੈ ਕੇ ਆਇਆ ਹੈ। ਜਿੱਥੇ ਇੱਕ ਪਾਸੇ ਠੰਡ ਤੋਂ ਬਚਾਅ ਹੋਵੇਗਾ, ਉੱਥੇ ਦੂਜੇ ਪਾਸੇ ਢੇਰ ਸਾਰੇ ਤਿਉਹਾਰਾਂ ਦਾ ਆਨੰਦ ਵੀ ਮਿਲੇਗਾ।

 

Education Loan Information:
Calculate Education Loan EMI

ਟਾਪ ਹੈਡਲਾਈਨ

Congress Jila Pradhan: ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਪੁੱਤਰ ਦਾ ਕਰਨਲ ਦੀ ਧੀ ਨਾਲ ਹੋਇਆ ਵਿਆਹ, ਸੀਨੀਅਰ ਵਿਧਾਇਕ ਖੂਬ ਨੱਚੇ, ਰਿਸੈਪਸ਼ਨ 'ਤੇ 20 ਹਜ਼ਾਰ ਲੋਕਾਂ ਨੂੰ ਸੱਦਾ, ਤਸਵੀਰਾਂ ਵਾਇਰਲ...
ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਪੁੱਤਰ ਦਾ ਕਰਨਲ ਦੀ ਧੀ ਨਾਲ ਹੋਇਆ ਵਿਆਹ, ਸੀਨੀਅਰ ਵਿਧਾਇਕ ਖੂਬ ਨੱਚੇ, ਰਿਸੈਪਸ਼ਨ 'ਤੇ 20 ਹਜ਼ਾਰ ਲੋਕਾਂ ਨੂੰ ਸੱਦਾ, ਤਸਵੀਰਾਂ ਵਾਇਰਲ...
Punjabi Artist: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਹਾਰਟ ਸਰਜਰੀ, ਸੀਨੇ 'ਚ ਤੇਜ਼ ਦਰਦ ਦੀ ਹੋਈ ਸੀ ਸ਼ਿਕਾਇਤ...
ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਹਾਰਟ ਸਰਜਰੀ, ਸੀਨੇ 'ਚ ਤੇਜ਼ ਦਰਦ ਦੀ ਹੋਈ ਸੀ ਸ਼ਿਕਾਇਤ...
BJP Party: ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Jila Pradhan: ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਪੁੱਤਰ ਦਾ ਕਰਨਲ ਦੀ ਧੀ ਨਾਲ ਹੋਇਆ ਵਿਆਹ, ਸੀਨੀਅਰ ਵਿਧਾਇਕ ਖੂਬ ਨੱਚੇ, ਰਿਸੈਪਸ਼ਨ 'ਤੇ 20 ਹਜ਼ਾਰ ਲੋਕਾਂ ਨੂੰ ਸੱਦਾ, ਤਸਵੀਰਾਂ ਵਾਇਰਲ...
ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਪੁੱਤਰ ਦਾ ਕਰਨਲ ਦੀ ਧੀ ਨਾਲ ਹੋਇਆ ਵਿਆਹ, ਸੀਨੀਅਰ ਵਿਧਾਇਕ ਖੂਬ ਨੱਚੇ, ਰਿਸੈਪਸ਼ਨ 'ਤੇ 20 ਹਜ਼ਾਰ ਲੋਕਾਂ ਨੂੰ ਸੱਦਾ, ਤਸਵੀਰਾਂ ਵਾਇਰਲ...
Punjabi Artist: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਹਾਰਟ ਸਰਜਰੀ, ਸੀਨੇ 'ਚ ਤੇਜ਼ ਦਰਦ ਦੀ ਹੋਈ ਸੀ ਸ਼ਿਕਾਇਤ...
ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਹਾਰਟ ਸਰਜਰੀ, ਸੀਨੇ 'ਚ ਤੇਜ਼ ਦਰਦ ਦੀ ਹੋਈ ਸੀ ਸ਼ਿਕਾਇਤ...
BJP Party: ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
Embed widget