News
News
ਟੀਵੀabp shortsABP ਸ਼ੌਰਟਸਵੀਡੀਓ
X

ਸ਼ਹਾਬੂਦੀਨ ਨੇ ਦੋ ਭਰਾਵਾਂ ਨੂੰ ਜਿਉਂਦਾ ਸਾੜਿਆ ਸੀ, ਅੱਜ ਵੀ ਸੀਵਾਨ 'ਚ ਦਹਿਸ਼ਤ

Share:
  ਪਟਨਾ: ਸੀਵਾਨ ਦੇ ਤੇਜ਼ਾਬ ਕਾਂਡ ਦੇ ਮੁੱਖ ਗਵਾਹ ਦੇ ਕਤਲ ਦੇ ਮਾਮਲੇ ‘ਚ ਸ਼ਹਾਬੂਦੀਨ ਨੂੰ ਜ਼ਮਾਨਤ ਮਿਲੀ ਹੈ। ਸ਼ਹਾਬੂਦੀਨ ਦੇ ਜੇਲ੍ਹ ‘ਚੋਂ ਬਾਹਰ ਆਉਣ ਦੀ ਖਬਰ ‘ਤੇ ਹੀ ਸੀਵਾਨ ‘ਚ ਸਹਿਮ ਬਣ ਗਿਆ ਹੈ। ਅਜਿਹੇ ‘ਚ ਤੇਜ਼ਾਬ ਕਾਂਡ ਦੀ ਕਹਾਣੀ ਇੱਕ ਵਾਰ ਫਿਰ ਤਾਜ਼ਾ ਹੋ ਗਈ ਹੈ। ਤੇਜਾਬ ਦੇ ਤਲਾਬ ‘ਚ ਜਿਉਂਦਾ ਵਿਅਕਤੀ, ਬਰਹਿਮੀ ਦੀ ਅਜਿਹੀਆਂ ਤਸਵੀਰਾਂ ਤੁਸੀਂ ਸਿਰਫ ਫਿਲਮਾਂ ‘ਚ ਹੀ ਦੇਖੀਆਂ ਹੋਣਗੀਆਂ।         ਦਰਅਸਲ ਮਾਮਲਾ ਸਾਲ 2004 ਦਾ ਹੈ। ਆਜ਼ਾਦੀ ਦਾ ਜਸ਼ਨ ਅਜੇ ਖਤਮ ਹੋਇਆ ਹੀ ਸੀ। ਅਗਲੇ ਦਿਨ 16 ਅਗਸਤ ਨੂੰ ਦੋ ਲੱਖ ਰੁਪਏ ਰੰਗਦਾਰੀ ਦੇਣ ਤੋਂ ਇਨਕਾਰ ਕਰਨ ‘ਤੇ ਸੀਵਾਨ ਦੇ ਕਾਰੋਬਾਰੀ ਚੰਦਰਕੇਸ਼ਵਰ ਸਿੰਘ ਦੇ ਦੋ ਲੜਕਿਆਂ ਗਿਰੀਸ਼ ਤੇ ਸਤੀਸ਼ ਦਾ ਤੇਜ਼ਾਬ ਪਾ ਕੇ ਕਤਲ ਕਰ ਦਿੱਤਾ ਗਿਆ ਸੀ। ਚੰਦਰ ਸ਼ਹਿਰ ਦਾ ਵੱਡਾ ਵਪਾਰੀ ਸੀ ਪਰ ਰੰਗਦਾਰੀ ਦੇਣ ਤੋਂ ਇਨਕਾਰ ਕਰਨ ‘ਤੇ ਸਤੀਸ਼ ਤੇ ਗਿਰੀਸ਼ ਨੂੰ ਚੁੱਕ ਲਿਆ ਗਿਆ ਸੀ। ਪਰਿਵਾਰ ਮੁਤਾਬਕ ਬਾਅਦ ‘ਚ ਦੋਵਾਂ ਨੂੰ ਤੇਜ਼ਾਬ ਨਾਲ ਨਹਾਇਆ ਗਿਆ ਸੀ।         ਦਰਿੰਦਗੀ ਦੀ ਹੱਦ ਇੱਥੇ ਹੀ ਖਤਮ ਨਹੀਂ ਹੋਈ ਸੀ। ਦੋਵਾਂ ਦੇ ਟੋਟੇ ਕਰਕੇ ਉੱਪਰ ਨਮਕ ਰਗੜ ਦਿੱਤਾ ਗਿਆ। ਪਰਿਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਸਨ। ਮ੍ਰਿਤਕਾਂ ਦੀ ਮਾਂ ਕਲਾਵਤੀ ਮੁਤਾਬਕ ਇਸ ਬੇਰਹਿਮੀ ਵਾਲੇ ਕਾਰੇ ਦਾ ਗਵਾਹ ਸੀ ਰਾਜੀਵ ਰੰਜਨ ਜਿਸ ਦਾ 2014 ‘ਚ ਕਤਲ ਕਰ ਦਿੱਤਾ ਗਿਆ।         ਪਰਿਵਾਰ ਲੰਮੇ ਅਰਸੇ ਤੋਂ ਇਨਸਾਫ ਲਈ ਲੜਾਈ ਲੜ ਰਿਹਾ ਹੈ ਪਰ ਸ਼ਹਾਬੂਦੀਨ ਦੇ ਬਾਹਰ ਆਉਣ ‘ਤੇ ਪਰਿਵਾਰ ਨੂੰ ਇਨਸਾਫ ਦੀ ਉਮੀਦ ਟੁੱਟਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਮਾਮਲੇ ‘ਚ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣ ਦੀ ਗੱਲ ਕਹੀ ਹੈ। ਸਰਕਾਰ ਨੇ ਵੀ ਇਸ ਮਾਮਲੇ ‘ਚ ਦੋਬਾਰਾ ਪਰਖ ਕਰਨ ਦੀ ਦਲੀਲ ਦਿੱਤੀ ਹੈ।
Published at : 12 Sep 2016 04:37 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਹਰਕਤ 'ਚ ਆਈ ਪੁਲਿਸ,  ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਤਿਆਰ ਕੀਤੀ ਯੋਜਨਾ

ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਹਰਕਤ 'ਚ ਆਈ ਪੁਲਿਸ, ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਤਿਆਰ ਕੀਤੀ ਯੋਜਨਾ

ਮਹਿਲਾਵਾਂ ਲਈ ਖੁਸ਼ੀ ਦੀ ਖਬਰ! ਦਿੱਲੀ 'ਚ 8 ਮਾਰਚ ਨੂੰ ਸਰਕਾਰ ਕਰ ਸਕਦੀ ਖਾਤੇ 'ਚ ਪੈਸੇ ਭੇਜਣ ਦੀ ਸ਼ੁਰੂਆਤ

ਮਹਿਲਾਵਾਂ ਲਈ ਖੁਸ਼ੀ ਦੀ ਖਬਰ! ਦਿੱਲੀ 'ਚ 8 ਮਾਰਚ ਨੂੰ ਸਰਕਾਰ ਕਰ ਸਕਦੀ ਖਾਤੇ 'ਚ ਪੈਸੇ ਭੇਜਣ ਦੀ ਸ਼ੁਰੂਆਤ

ਹਰਿਆਣਾ ਪੇਪਰ ਲੀਕ ਮਾਮਲੇ 'ਚ 4 DSP ਸਮੇਤ 25 ਪੁਲਿਸ ਅਫਸਰ ਅਤੇ ਕਰਮਚਾਰੀ ਸਸਪੈਂਡ, CM ਨਾਇਬ ਸਿੰਘ ਸੈਣੀ ਦੀ ਵੱਡੀ ਕਾਰਵਾਈ

ਹਰਿਆਣਾ ਪੇਪਰ ਲੀਕ ਮਾਮਲੇ 'ਚ 4 DSP ਸਮੇਤ 25 ਪੁਲਿਸ ਅਫਸਰ ਅਤੇ ਕਰਮਚਾਰੀ ਸਸਪੈਂਡ, CM ਨਾਇਬ ਸਿੰਘ ਸੈਣੀ ਦੀ ਵੱਡੀ ਕਾਰਵਾਈ

ਪ੍ਰਦੂਸ਼ਣ ਰੋਕਣ ਲਈ ਸਰਕਾਰ ਦਾ ਵੱਡਾ ਫੈਸਲਾ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਿਯਮ

ਪ੍ਰਦੂਸ਼ਣ ਰੋਕਣ ਲਈ ਸਰਕਾਰ ਦਾ ਵੱਡਾ ਫੈਸਲਾ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਿਯਮ

ਚਮੋਲੀ 'ਚ ਬਰਫ 'ਚ ਫਸੇ 46 ਮਜ਼ਦੂਰ ਕੱਢੇ ਬਾਹਰ, 4 ਦੀ ਮੌਤ, ਜਾਣੋ ਹੁਣ ਤੱਕ ਦੀ ਅਪਡੇਟ

ਚਮੋਲੀ 'ਚ ਬਰਫ 'ਚ ਫਸੇ 46 ਮਜ਼ਦੂਰ ਕੱਢੇ ਬਾਹਰ, 4 ਦੀ ਮੌਤ, ਜਾਣੋ ਹੁਣ ਤੱਕ ਦੀ ਅਪਡੇਟ

ਪ੍ਰਮੁੱਖ ਖ਼ਬਰਾਂ

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ

Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ

Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ

Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ

Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ

Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ

Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ