ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਡਾਵਾਂਡੋਲ ਹੋਈ ਅਰਥਵਿਵਸਥਾ ਨੂੰ ਸਥਿਰ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ। ਇਸ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 20 ਲੱਖ ਕਰੋੜ ਦੇ ਵਿੱਤੀ ਪੈਕੇਜ ਦੀ ਤੀਜੀ ਕਿਸ਼ਤ ਦਾ ਐਲਾਨ ਕਰਨਗੇ। ਦੂਜੀ ਕਿਸ਼ਤ 'ਚ ਉਨ੍ਹਾਂ ਗਰੀਬਾਂ ਤਕ ਵੀ ਮਦਦ ਪਹੁੰਚਾਉਣ ਦਾ ਦਾਅਵਾ ਕੀਤਾ ਸੀ।


ਇਸ ਸਮੇਂ ਪਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਦੀਆਂ ਤਸਵੀਰਾਂ ਹਰ ਭਾਰਤੀ ਅੰਦਰ ਦਰਦ ਦੀ ਭਾਵਨਾ ਪੈਦਾ ਕਰ ਰਹੀਆਂ ਹਨ। ਅਜਿਹੇ 'ਚ ਵਿੱਤ ਮੰਤਰੀ ਨੇ 20 ਲੱਖ ਕਰੋੜ ਦੇ ਪੈਕੇਜ 'ਚ ਇਨ੍ਹਾਂ ਪਰਵਾਸੀ ਮਜ਼ੂਦੂਰਾਂ ਲਈ ਕਈ ਵੱਡੇ ਐਲਾਨ ਕੀਤੇ।


20 ਲੱਖ ਕਰੋੜ ਚੋਂ ਮਜ਼ਦੂਰਾਂ ਨੂੰ ਕੀ ਮਿਲਿਆ?


ਅੱਠ ਕਰੋੜ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਅਨਾਜ ਮਿਲੇਗਾ।


ਅਨਾਜ ਵੰਡਣ 'ਤੇ ਕੇਂਦਰ ਸਰਕਾਰ 3500 ਕਰੋੜ ਰੁਪਏ ਦਾ ਖਰਚ ਕਰੇਗੀ।


ਅਗਲੇ ਤਿੰਨ ਮਹੀਨੇ 'ਚ ਇਕ ਦੇਸ਼-ਇਕ ਰਾਸ਼ਨ ਕਾਰਡ ਦੀ ਸੁਵਿਧਾ ਹੋਵੇਗੀ।


ਪ੍ਰਤੀ ਪਰਿਵਾਰ ਇਕ ਕਿੱਲੋ ਛੋਲੇ ਦਿੱਤੇ ਜਾਣਗੇ।


ਪ੍ਰਤੀ ਵਿਅਕਤੀ ਪੰਜ ਕਿੱਲੋ ਕਣਕ ਜਾਂ ਚੌਲ ਦਿੱਤੇ ਜਾਣਗੇ।


ਦੋ ਮਹੀਨੇ ਮੁਫ਼ਤ ਰਾਸ਼ਨ ਮਿਲੇਗਾ, BPL ਕਾਰਡ ਜ਼ਰੂਰੀ ਨਹੀਂ ਹੋਵੇਗਾ।


ਰੇਹੜੀ-ਪਟਰੀ ਵਾਲਿਆਂ ਨੂੰ ਕੀ ਮਿਲਿਆ?


10 ਹਜ਼ਾਰ ਤਕ ਦਾ ਕਰਜ਼ ਮਿਲੇਗਾ


50 ਲੱਖ ਸਟ੍ਰੀਟ ਵੈਂਡਰ ਨੂੰ ਪੰਜ ਕਰੋੜ ਦੀ ਮਦਦ ਦਿੱਤੀ ਜਾਵੇਗੀ


37 ਲੱਖ ਛੋਟੇ ਕਾਮਿਆਂ ਨੂੰ ਕਰਜ਼ ਦੇ ਵਿਆਜ਼ ਤੋਂ ਛੋਟ ਮਿਲੇਗੀ।


ਕਾਂਗਰਸ ਇਸ ਨੂੰ ਲੋਨ ਮੇਲਾ ਕਰਾਰ ਦਿੰਦਿਆਂ ਪੁੱਛ ਰਹੀ ਹੈ ਕਿ ਮਜ਼ਦੂਰਾਂ ਦੀ ਸੁਰੱਖਿਅਤ ਘਰ ਵਾਪਸੀ ਦਾ ਇੰਤਜ਼ਾਮ ਕਰਨ 'ਚ ਸਰਕਾਰ ਨਾਕਾਮ ਕਿਉਂ ਰਹੀ। ਦੂਜੇ ਪਾਸੇ ਫਿੱਕੀ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਪੈਕੇਜ ਨਾਲ ਦੇਸ਼ ਨੂੰ ਆਰਥਿਕ ਸੰਕਟ 'ਚੋਂ ਨਿੱਕਲਣ 'ਚ ਮਦਦ ਮਿਲ ਸਕਦੀ ਹੈ। 20 ਲੱਖ ਕਰੋੜ ਦੇ ਪੈਕੇਜ 'ਚ ਕਿਸਾਨਾਂ ਨੂੰ ਵੀ ਰਾਹਤ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ।


ਦੂਜੀ ਕਿਸ਼ਤ 'ਚ ਕਿਸਾਨਾਂ ਨੂੰ ਕੀ ਮਿਲਿਆ?


ਨਾਬਾਰਡ ਤੋਂ ਕਿਸਾਨਾਂ ਨੂੰ 30 ਹਜ਼ਾਰ ਕਰੋੜ ਦੀ ਮਦਦ ਪਹੁੰਚਾਈ ਜਾਵੇਗੀ।


2.5 ਕਰੋੜ ਕਿਸਾਨਾਂ ਲਈ ਦੋ ਲੱਖ ਕਰੋੜ ਦੀ ਯੋਜਨਾ ਬਣਾਈ ਗਈ।


ਤਿੰਨ ਕਰੋੜ ਕਿਸਾਨਾਂ ਦੇ ਕਰਜ਼ ਦੀਆਂ ਕਿਸ਼ਤਾਂ 'ਚ ਛੋਟ ਦੀ ਸਮਾਂ ਸੀਮਾ 31 ਮਈ ਕੀਤੀ ਗਈ।


ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਕਰਜ਼ ਦੇਣ ਦੀ ਬਜਾਇ ਸਰਕਾਰ ਕਰਜ਼ ਮਾਫ਼ ਕਰੇ। ਕੋਰੋਨਾ ਤੇ ਲੌਕਡਾਊਨ ਦੀ ਮਾਰ ਨਾਲ ਮਿਡਲ ਕਲਾਸ ਵੀ ਨਹੀਂ ਬਚੀ।


20 ਲੱਖ ਕਰੋੜ 'ਚ ਮਿਡਲ ਕਲਾਸ ਦਾ ਹਿੱਸਾ?


6-8 ਲੱਖ ਸਾਲਾਨਾ ਆਮਦਨੀ ਵਾਲਿਆਂ ਲਈ 70 ਹਜ਼ਾਰ ਕਰੋੜ ਦੀ ਹਾਊਸਿੰਗ ਯੋਜਨਾ ਬਣਾਈ ਗਈ।


3.3 ਲੱਖ ਮੱਧ ਵਰਗ ਦੇ ਪਰਿਵਾਰਾਂ ਨੂੰ ਫਾਇਦਾ


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਅੱਜ 20 ਲੱਖ ਕਰੋੜ ਰੁਪਏ ਦੇ ਆਰਥਿਕ ਰਾਹਤ ਪੈਕੇਜ ਦੀ ਤੀਜੀ ਕਿਸ਼ਤ ਦਾ ਐਲਾਨ ਕਰੇਗੀ। ਲੈਂਡ ਤੇ ਲਾਅ, ਢਾਂਚਾਗਤ ਸੁਧਾਰ, ਤਕਨਾਲੋਜੀ ਆਦਿ ਵਿਸ਼ਿਆਂ ਤੇ ਸਰਕਾਰ ਕੀ ਸੁਧਾਰ ਕਰਨ ਜਾ ਰਹੀ ਹੈ ਇਸ ਦੀ ਜਾਣਕਾਰੀ ਦੀ ਅੱਜ ਸੰਭਾਵਨਾ ਹੈ।


ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਵੱਡਾ ਸਦਮਾ


ਇਹ ਵੀ ਪੜ੍ਹੋ: ਅਮਰੀਕਾ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਲੱਖ ਦੇ ਨੇੜੇ ਪਹੁੰਚਿਆਂ ਮੌਤਾਂ ਦਾ ਅੰਕੜਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ