ਸ੍ਰੀਨਗਰ: ਐਤਵਾਰ ਰਾਤ 9 ਵਜੇ ਤੋਂ ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ ਵਿਚ 4G ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਹ ਸੇਵਾ ਗਾਂਦਰਬਲ ਅਤੇ ਉਧਮਪੁਰ ਵਿਚ ਅਰੰਭ ਹੋ ਗਈ ਹੈ।ਜੰਮੂ-ਕਸ਼ਮੀਰ ਸਰਕਾਰ ਦੇ ਅਨੁਸਾਰ, ਇਹ ਸੇਵਾ ਐਤਵਾਰ ਰਾਤ 9ਵਜੇ ਤੋਂ 8 ਸਤੰਬਰ ਤੱਕ ਇੱਕ ਅਜ਼ਮਾਇਸ਼ ਵਜੋਂ ਸ਼ੁਰੂ ਕੀਤੀ ਗਈ ਹੈ।


ਇਹ ਵੀ ਪੜ੍ਹੋ: ਸ਼ਰਮਨਾਕ! ਨਾਬਾਲਗ ਨਾਲ ਬਲਾਤਕਾਰ ਕਰ ਕੀਤਾ ਕਤਲ, ਹੱਤਿਆ ਮਗਰੋਂ ਮਾਸੂਮ ਦੀਆਂ ਅੱਖਾਂ ਵੀ ਭੰਨ੍ਹੀਆਂ


4G ਇੰਟਰਨੈਟ ਪੋਸਟਪੇਡ ਸੇਵਾ ਤੋਂ ਸ਼ੁਰੂ ਹੋਵੇਗਾ।ਇਨ੍ਹਾਂ ਦੋਹਾਂ ਜ਼ਿਲ੍ਹਿਆਂ ਨੂੰ ਛੱਡ ਕੇ, ਹੋਰ ਸਾਰੀਆਂ ਥਾਵਾਂ 'ਤੇ ਇੰਟਰਨੈਟ ਦੀ ਸਪੀਡ 2G ਰਹੇਗੀ। ਗਾਂਦਰਬਲ ਜ਼ਿਲ੍ਹਾ ਕਸ਼ਮੀਰ ਅਤੇ ਉਧਮਪੁਰ ਜ਼ਿਲ੍ਹਾ ਜੰਮੂ ਵਿੱਚ ਆਉਂਦਾ ਹੈ।ਜੰਮੂ ਕਸ਼ਮੀਰ ਵਿੱਚ ਕੁੱਲ 20 ਜ਼ਿਲ੍ਹੇ ਹਨ। ਧਾਰਾ 370 ਹਟਾਏ ਜਾਣ ਦੇ ਫੈਸਲੇ ਤੋਂ ਇਕ ਦਿਨ ਪਹਿਲਾਂ 4 ਅਗਸਤ, 2019 ਤੋਂ 4G ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।ਬ੍ਰੌਡਬੈਂਡ ਅਤੇ 2G ਸੇਵਾਵਾਂ ਜਨਵਰੀ ਵਿੱਚ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸਨ, ਪਰ ਉੱਚ-ਸਪੀਡ ਇੰਟਰਨੈਟ ਤੇ ਪਾਬੰਦੀਆਂ ਜਾਰੀ ਹਨ।


ਇਹ ਵੀ ਪੜ੍ਹੋ:  MS Dhoni Retirement: ਨਹੀਂ ਹੋਵੇਗਾ ਕੋਈ ਦੂਜਾ ਧੋਨੀ! ਜਾਣੋ ਸਭ ਤੋਂ ਕਾਮਯਾਬ ਕਪਤਾਨ ਦੇ ਸ਼ਾਨਦਾਰ ਰਿਕਾਰਡ


ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ 4G ਸੇਵਾਵਾਂ ਬਹਾਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਵਿੱਚ ਦਾਇਰ ਹਲਫਨਾਮੇ ਵਿੱਚ ਰਾਜ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਹ ਸੇਵਾਵਾਂ ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ ਵਿੱਚ ਪ੍ਰਯੋਗਾਤਮਕ ਅਧਾਰ ‘ਤੇ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਵਿੱਚ ਇੱਕ ਜ਼ਿਲ੍ਹਾ ਜੰਮੂ ਦਾ ਅਤੇ ਇੱਕ ਕਸ਼ਮੀਰ ਖੇਤਰ ਦਾ ਹੋਵੇਗਾ।


ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ