ਨਵੀਂ ਦਿੱਲੀ: ਵਾਲਮਾਰਟ ਦੇ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਨੇ ਦੇਸ਼ ਦੇ ਦੋ ਰਾਜਾਂ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਲਈ ਸਪਿਰਿਟ ਜਾਇੰਟ ਡਿਆਜੀਓ ਦੀ ਮਾਲਕੀ ਵਾਲੀ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ ਹੈ। ਨਿਊਜ਼ ਏਜੰਸੀ ਰਾਈਟਰਜ਼ ਅਨੁਸਾਰ ਇਹ ਜਾਣਕਾਰੀ ਸਰਕਾਰੀ ਦਸਤਾਵੇਜ਼ਾਂ ਤੋਂ ਮਿਲੀ ਹੈ। ਜਦਕਿ ਕੁਝ ਮਹੀਨਿਆਂ ਬਾਅਦ ਇੱਕ ਹੋਰ ਈ-ਕਾਮਰਸ ਕੰਪਨੀ ਐਮਾਜ਼ੌਨ ਵੀ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ।


ਆਈਡਬਲਿਊਐਸਆਰ ਡਰਿੰਕਸ ਵਾਲੇ ਮਾਰਕੀਟ ਵਿਸ਼ਲੇਸ਼ਣ ਅਨੁਸਾਰ ਭਾਰਤ ਵਿੱਚ ਸ਼ਰਾਬ ਦੀ ਮਾਰਕੀਟ ਲਗਪਗ 27.2 ਬਿਲੀਅਨ ਡਾਲਰ ਹੈ। ਫਲਿੱਪਕਾਰਟ ਤੇ ਐਮਾਜ਼ੌਨ ਨੇ ਇਸ ਵੱਡੀ ਸ਼ਰਾਬ ਮਾਰਕੀਟ 'ਚ ਆਪਣੀ ਪੈਠ ਸਥਾਪਤ ਕਰਨ ਲਈ ਇਹ ਨਵੀਂ ਯੋਜਨਾ ਲਿਆਂਦੀ ਹੈ।

ਧੋਨੀ ਨੂੰ ਪੈਸੇ ਨਾਲ ਕਿੰਨਾ ਸੀ ਪਿਆਰ? ਧੋਨੀ ਦੇ ਬੈਟ ਬਣਾਉਣ ਵਾਲੇ ਇਸ ਵਿਅਕਤੀ ਨੇ ਦੱਸਿਆ

ਪੱਛਮੀ ਬੰਗਾਲ ਤੇ ਓਡੀਸ਼ਾ ਦੀਆਂ ਸਰਕਾਰਾਂ ਨੇ ਕਿਹਾ ਹੈ ਕਿ ਫਲਿੱਪਕਾਰਟ ਟੈਕਨਾਲੋਜੀ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਮੋਬਾਈਲ ਹੋਮ ਡਿਲਿਵਰੀ ਮੋਬਾਈਲ ਐਪਲੀਕੇਸ਼ਨ, ਹਿੱਪਬਾਰ ਨਾਲ ਜੁੜ ਸਕਦੀ ਹੈ। ਏਜੰਸੀ ਨੂੰ ਲਿਖੇ ਪੱਤਰ ਅਨੁਸਾਰ ਫਲਿੱਪਕਾਰਟ ਦੇ ਗਾਹਕਾਂ ਨੂੰ ਇਸ ਦੇ ਪਲੇਟਫਾਰਮ 'ਤੇ ਹਿੱਪਬਾਰ ਐਪਲੀਕੇਸ਼ਨ ਅਸੈੱਸ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ।

ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ, ਦਸੰਬਰ ਤੱਕ ਹਰ ਮਹੀਨੇ 50 ਲੱਖ ਖੁਰਾਕ ਬਣਾਉਣ ਦਾ ਟੀਚਾ

ਇਸ ਨਵੀਂ ਵਿਵਸਥਾ ਅਨੁਸਾਰ ਫਲਿੱਪਕਾਰਟ ਦੇ ਗਾਹਕ ਆਪਣੀ ਪਸੰਦ ਦਾ ਟਿੱਪਲ ਮੰਗਵਾਉਣ ਦੇ ਯੋਗ ਹੋਣਗੇ ਤੇ ਹਿੱਪਬਾਰ ਇਨ੍ਹਾਂ ਉਤਪਾਦਾਂ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਰਿਟੇਲ ਦੁਕਾਨਾਂ ਤੋਂ ਚੁਣਨਗੇ। ਡਿਆਜੀਓ ਇੰਡੀਆ ਦੀ ਹਿੱਪਬਾਰ 'ਚ 26% ਹਿੱਸੇਦਾਰੀ ਹੈ। ਹਾਲਾਂਕਿ ਫਿਲਿਪਕਾਰਟ ਨੇ ਫਿਲਹਾਲ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ