ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਅਤੇ ਯੂਪੀ ਤੋਂ ਕੈਬਨਿਟ ਮੰਤਰੀ ਚੇਤਨ ਚੌਹਾਨ ਦਾ ਅੱਜ ਦਿਹਾਂਤ ਹੋ ਗਿਆ।ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸੀ। 11 ਜੁਲਾਈ ਨੂੰ ਚੇਤਨ ਚੌਹਾਨ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ।15 ਜੁਲਾਈ ਨੂੰ, ਉਨ੍ਹਾਂ ਨੂੰ ਲਖਨਾਉ ਦੇ ਪੀਜੀਆਈ ਤੋਂ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਸ਼ਰਮਨਾਕ! ਨਾਬਾਲਗ ਨਾਲ ਬਲਾਤਕਾਰ ਕਰ ਕੀਤਾ ਕਤਲ, ਹੱਤਿਆ ਮਗਰੋਂ ਮਾਸੂਮ ਦੀਆਂ ਅੱਖਾਂ ਵੀ ਭੰਨ੍ਹੀਆਂ

73 ਸਾਲ ਦੀ ਉਮਰ 'ਚ ਚੇਤਨ ਨੇ ਆਪਣੇ ਆਖਰੀ ਸਾਹ ਲਏ।ਉਨ੍ਹਾਂ ਨੂੰ ਕੱਲ੍ਹ ਸਿਹਤ ਵਿਗੜਣ ਤੇ ਵੈਂਟੀਲੇਟਰ ਤੇ ਸ਼ਿਫਟ ਕੀਤਾ ਗਿਆ ਸੀ।ਉਨ੍ਹਾਂ ਦੀ ਮੌਤ 'ਤੇ ਰਾਜ ਸੋਗ ਦਾ ਐਲਾਨ ਕੀਤਾ ਗਿਆ ਹੈ। ਰਾਜ ਸੋਗ ਦੇ ਨਾਲ ਅੰਤਿਮ ਸੰਸਕਾਰ ਅਤੇ ਝੰਡਾ ਝੁਕਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।ਝੰਡਾ ਅੱਜ ਅਤੇ ਕੱਲ ਲਖਨਾਉ, ਅਮਰੋਹਾ, ਹਾਪੁਰ ਵਿੱਚ ਝੁਕਾਇਆ ਜਾਵੇਗਾ। ਚੇਤਨ ਚੌਹਾਨ ਦਾ ਅੰਤਿਮ ਸਸਕਾਰ ਪੁਲਿਸ ਸਨਮਾਨਾਂ ਨਾਲ ਕੀਤਾ ਜਾਵੇਗਾ। ਕੱਲ੍ਹ, ਚੇਤਨ ਚੌਹਾਨ ਦਾ ਅੰਤਿਮ ਸੰਸਕਾਰ ਹਾਪੁਰ ਦੇ ਗੜ੍ਹਮੁਕੇਸ਼ਵਰ ਵਿਖੇ ਹੋਵੇਗਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦੇ ਅਚਾਨਕ ਦਿਹਾਂਤ ‘ਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ।ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ, ਪ੍ਰਧਾਨ ਮੰਤਰੀ ਨੇ ਮਰਹੂਮ ਚੌਹਾਨ ਨੂੰ ਇਕ ਸ਼ਾਨਦਾਰ ਕ੍ਰਿਕਟਰ ਅਤੇ ਮਿਹਨਤੀ ਰਾਜਨੀਤਕ ਨੇਤਾ ਕਿਹਾ ਜਿਸਨੇ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਨੂੰ ਲੋਕ ਸੇਵਾ ਅਤੇ ਮਜਬੂਤ ਕਰਨ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ।

ਇਹ ਵੀ ਪੜ੍ਹੋ:  MS Dhoni Retirement: ਨਹੀਂ ਹੋਵੇਗਾ ਕੋਈ ਦੂਜਾ ਧੋਨੀ! ਜਾਣੋ ਸਭ ਤੋਂ ਕਾਮਯਾਬ ਕਪਤਾਨ ਦੇ ਸ਼ਾਨਦਾਰ ਰਿਕਾਰਡ


ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ