ADITYA-L1 Mission: ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਤ ਭਾਰਤੀ ਆਬਜ਼ਰਵੇਟਰੀ ਭਾਰਤ ਦਾ ਸੂਰਜ ਮਿਸ਼ਨ Aditya-L1 2 ਸਤੰਬਰ ਨੂੰ ਲਾਂਚ ਕਰੇਗੀ। ਇਸ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ (28 ਅਗਸਤ) ਨੂੰ ਇਹ ਜਾਣਕਾਰੀ ਦਿੱਤੀ।


ਇਸਰੋ ਨੇ ਦੱਸਿਆ ਕਿ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਲੋਕਾਂ ਨੂੰ ਇਸ ਮਿਸ਼ਨ ਦੀ ਲਾਂਚਿੰਗ ਦੇਖਣ ਲਈ ਵੀ ਸੱਦਾ ਦਿੱਤਾ ਹੈ।


ਇਸ ਦੀ ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਵੈੱਬਸਾਈਟ ਦਾ ਲਿੰਕ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਜਾਵੇਗਾ।


ਇਹ ਵੀ ਪੜ੍ਹੋ: RIL AGM 2023 : ਮੁਕੇਸ਼ ਅਤੇ ਨੀਤਾ ਅੰਬਾਨੀ ਨੇ ਦਿੱਤਾ ਅਸਤੀਫਾ, ਬੋਰਡ 'ਚ ਸ਼ਾਮਲ ਹੋਏ ਈਸ਼ਾ, ਅਨੰਤ ਅਤੇ ਆਕਾਸ਼


ਇਹ ਪੁਲਾੜ ਯਾਨ ਸੂਰਜ ਦੀ ਬਾਹਰੀ ਪਰਤਾਂ (ਕੋਰੋਨਾ) ਦੇ ਨਿਰੀਖਣ ਲਈ ਅਤੇ ਸੂਰਜ-ਧਰਤੀ ਲਾਗਰੇਂਜ ਪੁਆਇੰਟ (L1) 'ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L1 ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਹੈ। ਸੂਰਜ ਦਾ ਨਿਰੀਖਣ ਕਰਨ ਵਾਲਾ ਇਹ ਪਹਿਲਾ ਭਾਰਤੀ ਪੁਲਾੜ ਮਿਸ਼ਨ ਹੋਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: INDIA Alliance Meeting : ਕੀ INDIA ਗਠਜੋੜ ਦਾ ਵਧੇਗਾ ਕੁੰਨਬਾ ? ਨਿਤੀਸ਼ ਕੁਮਾਰ ਨੇ ਇਨ੍ਹਾਂ ਦੋ ਵੱਡੇ ਦਲਾਂ ਨਾਲ ਸਾਧਿਆ ਸੰਪਰਕ